ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪਿੰਡ ਖੁਸ਼ੀਪੁਰ ਵਿਖੇ ਸਰਪੰਚ ਰਜਿੰਦਰ ਸਿੰਘ ਨਾਗਰਾ ਦੇ ਸਹਿਯੋਗ ਨਾਲ ਲਗਾਏ ਗਏ ਕੋਰੋਨਾ ਜਾਂਚ ਕੈਂਪ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ 60 ਲੋਕਾਂ ਦੇ ਕੋਰੋਨਾ ਦੀ ਜਾਂਚ ਸਬੰਧੀ ਟੈਸਟ ਕੀਤੇ ਗਏ। ਜਾਣਕਾਰੀ ਦਿੰਦਿਆਂ ਸਰਪੰਚ ਰਜਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੇ ਐੱਸਐੱਮਓ ਲਖਵਿੰਦਰ ਸਿੰਘ ਅਠਵਾਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਦੇ 60 ਅੌਰਤਾਂ ਮਰਦਾਂ ਅਤੇ ਬੱਚਿਆਂ ਦੇ ਕੋਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਜਿਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ।

ਇਸ ਮੌਕੇ ਗ੍ਰਾਮ ਪੰਚਾਇਤ ਦੇ ਸਰਪੰਚ ਰਜਿੰਦਰ ਸਿੰਘ ਨਾਗਰਾ ਵਾਈਸ ਚੇਅਰਮੈਨ ਡੈਨੀਅਨ ਮਸੀਹ ,ਪ੍ਰਧਾਨ ਤਰਲੋਕ ਸਿੰਘ ਆਦਿ ਮੋਹਤਬਰਾਂ ਵੱਲੋਂ ਕੋਰੋਨਾ ਜਾਂਚ ਲਈ ਆਈ ਸਿਹਤ ਵਿਭਾਗ ਦੀ ਟੀਮ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਿਸ਼ਾਨ ਸਿੰਘ, ਰਣਜੀਤ ਸਿੰਘ ਮੈਂਬਰ ਪੰਚਾਇਤ, ਅਮਰੀਕ ਸਿੰਘ ਮਾਸਟਰ ਚੇਅਰਮੈਨ ਹਰਵਿੰਦਰ ਸਿੰਘ ਅਲਾਵਲਪੁਰ, ਸਰਪੰਚ ਗੁਰਨਾਮ ਸਿੰਘ ਬਰੀਲਾ, ਮਨੂੰ ਸਰਜੇ ਚੱਕ ਆਦਿ ਹਾਜ਼ਰ ਸਨ।