ਨਰੇਸ਼ ਕਾਲੀਆ, ਗੁਰਦਾਸਪੁਰ : ਬਾਬਾ ਗੁਰਦਿੱਤ ਸਿੰਘ ਕਲਸੀ ਹਸਪਤਾਲ ਗੁਰਦਾਸਪੁਰ 'ਚ ਕੋਵਿਡ ਵੈਕਸੀਨੇਸ਼ਨ ਕੇਂਦਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦਘਾਟਨ ਪ੍ਰਰਾਈਵੇਟ ਡਾਕਟਰ ਐਸੋਸੀਏਸ਼ਨ ਦੇ ਸਰਪ੍ਰਸਤ ਡਾਕਟਰ ਵਿਨੋਦ ਮਹਾਜਨ ਨੇ ਅਪਣੇ ਕਰ ਕਮਲਾਂ ਨਾਲ ਕੀਤਾ। ਇਸ ਸਮੇਂ ਡਾਕਟਰ ਗੁਰਖੇਲ ਸਿੰਘ ਕਲਸੀ ਨੇ ਦੱਸਿਆ ਕਿ ਪਹਿਲੇ ਦਿਨ ਇਸ ਸੈਂਟਰ 'ਚ ਕੁਲ 37 ਵਿਅਕਤੀਆਂ ਨੂੰ ਵੈਕਸੀਨ ਲਾਈ ਗਈ। ਉਨ੍ਹਾਂ ਦੱਸਿਆ ਕਿ ਸੈਂਟਰ 'ਚ ਆਉਣ ਵਾਲੇ ਵਿਅਕਤੀ ਨੂੰ ਹਸਪਤਾਲ 'ਚ ਬਾਕੀ ਮਰੀਜ਼ਾਂ ਨਾਲ ਸ਼ਾਮਲ ਹੋਣ ਦੀ ਤਕਲੀਫ ਨਹੀਂ ਆਵੇਗੀ ਅਤੇ ਸੈਂਟਰ 'ਚ ਉਡੀਕ ਸਥਾਨ, ਐਂਟਰੀ,ਵੈਕਸੀਨੇਸ਼ਨ ਕਾਊਂਟਰ ਅਤੇ ਅਬਜ਼ਰਵੇਸ਼ਨ ਕੇਂਦਰ ਬਣਾਏ ਗਏ ਹਨ। ਵੈਕਸੀਨੇਸ਼ਨ ਲਾਉਣ ਲਈ ਵੱਖਰੇ ਗੇਟ ਤੋਂ ਐਂਟਰੀ ਹੈ ਅਤੇ ਇਸ ਕੇਂਦਰ ਨੂੰ ਸਪੈਸ਼ਲ ਤੌਰ 'ਤੇ ਵੱਖਰੀ ਜਗ੍ਹਾ ਦਿੱਤੀ ਗਈ ਹੈ। ਇਸ ਮੌਕੇ ਡਾਕਟਰ ਕੰਵਰਜੋਤ ਅਤੇ ਡਾਕਟਰ ਸ਼ਿਖਾ ਨੇ ਦੱਸਿਆ ਕਿ ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਦਿੱਤੀ ਟ੍ਰੇਨਿੰਗ ਅਟੈਂਡ ਕੀਤੀ ਹੈ ਅਤੇ ਇਸ ਵਾਸਤੇ ਰਜਿਸਟਰ ਕਰਨ ਲਈ ਵੱਖਰਾ ਕਾਊਂਟਰ ਬਣਾਇਆ ਗਿਆ ਹੈ। ਇਸ ਮੌਕੇ ਡਾਕਟਰ ਐੱਚਐੱਸ ਕਲੇਰ, ਡਾਕਟਰ ਪ੍ਰਭਜੋਤ ਕੌਰ ਕਲਸੀ, ਨਰਿੰਦਰ ਕੁਮਾਰ ਮਨਦੀਪ ਕੁਮਾਰ ਸਟਾਫ ਹਾਜ਼ਰ ਸਨ।