ਨਰੇਸ਼ ਕਾਲੀਆ, ਗੁਰਦਾਸਪੁਰ : ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਕੋਵਿਡ-19 ਵੈਕਸੀਨ ਅੱਜ ਪਹਿਲੀ ਮਾਰਚ ਤੋਂ ਦੂਸਰੇ ਪੜਾਅ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਜ਼ੂਮ ਐਪ ਰਾਹੀਂ ਕੀਤੀ ਗਈ। ਮੀਟਿੰਗ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਰਵਿੰਦ ਕੁਮਾਰ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗ ਡੀਡੀਪੀਓ , ਸੀਡੀਪੀਓ, ਡੀਈਓ ਸੈਕੰਡਰੀ ਤੇ ਪ੍ਰਰਾਇਮਾਰੀ, ਡੀਪੀਆਰਓ , ਐੱਸਐੱਸਪੀ ਗੁਰਦਾਸਪੁਰ ਤੇ ਬਟਾਲਾ ਤੇ ਤਹਿਸੀਲਦਾਰ ਨੰੂ ਕੋਵਿਡ-19 ਵੈਕਸੀਨ ਦੂਜੇ ਪੜਾਅ ਦੀ ਗਾਈਡਲਾਈਨਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਵੈਕਸੀਨ ਲਵਾਉਣ ਸਬੰਧੀ ਜਾਗਰੂਕ ਕੀਤਾ ਜਾਵੇ। ਕੋਵਿਡ-19 ਵੈਕਸੀਨ ਦੇ ਦੂਜੇ ਪੜਾਅ ਵਿਚ 60 ਸਾਲ ਤੋਂ ਉੱਪਰ ਵਾਲੇ ਵਿਅਕਤੀ ਅਤੇ 45 ਸਾਲ ਤੋਂ 59 ਸਾਲ ਤਕ ਕਿਸੇ ਵੀ ਬਿਮਾਰੀ ਨਾਲ ਸਬੰਧਤ ਜਿਵੇ ਦਿਲ, ਕੈਂਸਰ , ਸ਼ੂਗਰ , ਗੁਰਦੇ ਤੇ ਲੀਵਰ ਦੀ ਬਿਮਾਰੀ ਵਾਲੇ ਆਪਣੇ ਰਜਿਸਟਰਡ ਮੈਡੀਕਲ ਪ੍ਰਰੈਕਟੀਸ਼ਨਰ ਵਲੋਂ ਸਰਟੀਫਿਕੇਟ ਲੈ ਕੇ ਵੈਕਸੀਨ ਲਗਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੈਕਸੀਨ ਲਾਉਣ ਲਈ ਕੋਵਿਨ ਜੀ, ਅਰੋਗਿਯਾ ਸੇਤੂ ਐਪ 'ਤੇ ਰਜਿਸਟਰੇਸ਼ਨ ਕਰਵਾਈ ਜਾਵੇ। ਪ੍ਰਰਾਈਵੇਟ ਹਸਪਤਾਲਾਂ 'ਚ 250 ਰੁਪਏ ਦੇ ਕੇ ਕੋਵਿਡ-19 ਵੈਕਸੀਨ ਲਵਾਈ ਜਾ ਸਕਦੀ ਹੈ। ਇਨ੍ਹਾਂ ਪ੍ਰਰਾਈਵੇਟ ਹਸਪਤਾਲਾਂ ਦੀ ਲਿਸਟ ਕੋਵਿਨ ਐਪ ਵਿਚ ਪਾਈ ਗਈ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਸੈਕਟਰੀ ਰੈੱਡ ਕਰਾਸ ਨੰੂ ਕੋਵਿਡ -19 ਵੈਕਸੀਨ ਦੇ ਦੂਜੇ ਪੜਾਅ ਸਬੰਧੀ ਲੋਕਾਂ ਨੰੂ ਜਾਗਰੂਕ ਕਰਨ ਲਈ ਬੈਨਰ ਲਗਾਏ ਜਾਣ। ਇਸ ਮੌਕੇ ਅਸਿਸਟੈਂਟ ਸਿਵਲ ਸਰਜਨ ਡਾ. ਭਾਰਤ ਭੂਸ਼ਣ, ਡਾ. ਅੰਕੂਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਗੁਰਦਿੰਰ ਕੌਰ ਹਾਜ਼ਰ ਸਨ।