ਆਕਾਸ਼, ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ 'ਚ ਸ਼ੁੱਕਰਵਾਰ ਨੂੰ ਕੋਰੋਨਾ ਨਾਲ 7 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਜ਼ਿਲ੍ਹੇ ਦੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 550 ਤੱਕ ਪਹੁੰਚ ਗਈ। ਇਸ ਦੌਰਾਨ 304 ਨਵੇਂ ਕੇਸ ਸਾਹਮਣੇ ਆਏ। ਇਸ ਤਰ੍ਹਾਂ ਜ਼ਿਲ੍ਹੇ 'ਚ ਕੁੱਲ 16,603 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਦੱਸਿਆ ਕਿ ਹੁਣ ਤੱਕ 551814 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 549771 ਰਿਪੋਰਟਾਂ ਨੈਗੇਟਿਵ ਰਹੀਆਂ ਹਨ। ਜ਼ਿਲ੍ਹੇ 'ਚ ਇਸ ਸਮੇਂ 16907 ਐਕਟਿਵ ਕੇਸ ਹਨ। ਹੁਣ ਤੱਕ 13526 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਇਨ੍ਹਾਂ 'ਚੋਂ 1077 ਵਿਅਕਤੀ ਕੋਰੋਨਾ ਪਾਜ਼ੇਟਿਵ ਤੋਂ ਬਾਅਦ ਘਰ ਵਿਚ ਦਾਖਲ ਹੋਏ ਹਨ। ਇਸ ਦੇ ਨਾਲ ਹੀ ਦੂਜੇ ਜ਼ਿਲਿ੍ਹਆਂ ਵਿਚ 85 ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਵਿਚ 30, ਅਰੋੜਾ ਹਸਪਤਾਲ ਵਿਚ 11, ਬਟਾਲਾ ਵਿਚ 19 ਮਰੀਜ਼, ਸੰਧੂ ਹਸਪਤਾਲ ਬਟਾਲਾ ਵਿਚ 10, ਅਬਰੋਲ ਮੈਡੀਕਲ ਸੈਂਟਰ ਵਿਚ 23, ਸੀਐਚਸੀ ਧਾਰੀਵਾਲ ਵਿਚ 6, ਕੇਂਦਰੀ ਜੇਲ ਵਿਚ 83, ਨਵਤੇਜ ਕਮਿਊਨਿਟੀ 'ਚ 3, ਮਾਤਾ ਕੌਲਾਂ ਵਿਚ 1 ਅਤੇ ਮਿਲਟਰੀ ਹਸਪਤਾਲ ਵਿਚ 28 ਮਰੀਜ਼ ਦਾਖਲ ਹਨ। ਕੋਰੋਨਾ ਵਿਚ ਹੁਣ ਤਕ 3406 ਲੋਕਾਂ ਦੀ ਰਿਪੋਰਟ ਪੈਂਡਿੰਗ ਹੈ ਅਤੇ 2521 ਦੀ ਜਾਂਚ ਦੂਜੇ ਜ਼ਿਲਿ੍ਹਆਂ ਵਿਚ ਕੀਤੀ ਜਾ ਚੁੱਕੀ ਹੈ। ਦੂਜੇ ਪਾਸੇ ਆਰਟੀਪੀਸੀਆਰ ਵਿਚ 8894, ਟਰੂਨੇਟ ਵਿਚ 114 ਅਤੇ ਐਂਟੀਜੇਨ ਵਿਚ 5378 ਮਾਮਲੇ ਪਾਜ਼ੇਟਿਵ ਆਏ ਹਨ।