ਆਕਾਸ਼, ਗੁਰਦਾਸਪੁਰ : ਅੱਜ ਜ਼ਿਲ੍ਹਾ ਗੁਰਦਾਸਪੁਰ ਵਿਚ 5 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਤੇ 191 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਕਾਰਨ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 430 ਤਕ ਪਹੁੰਚ ਗਈ ਹੈ। ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਦੇ ਕੁੱਲ ਗਿਣਤੀ 13,404 ਪਾਜ਼ੇਟਿਵ ਕੇਸ ਹੋ ਚੁੱਕੇ ਹਨ। ਸਿਵਲ ਸਰਜਨ ਡਾ. ਹਰਭਜਨ ਰਾਮ ਮਾਡੀ ਨੇ ਕਿਹਾ ਕਿ ਕੋਵਿਡ ਰਿਪੋਰਟ ਅਨੁਸਾਰ ਹੁਣ ਤਕ 501394 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 44794 ਰਿਪੋਰਟਾਂ ਨੈਗੇਟਿਵ ਰਹੀਆਂ ਹਨ ਅਤੇ 3196 ਲੋਕਾਂ ਦੀਆਂ ਰਿਪੋਰਟਾਂ ਆਉਣੀਆਂ ਪੈਂਡਿੰਗ ਹਨ। ਇਨ੍ਹਾਂ 'ਚ 597 ਲੋਕਾਂ ਨੂੰ ਠੀਕ ਹੋਣ ਦੇ ਬਾਅਦ ਘਰਾਂ ਵਿਚ ਏਕਾਂਤਵਾਸ ਕੀਤਾ ਗਿਆ ਹੈ। ਉਥੇ 198 ਪਾਜ਼ੇਟਿਵ ਮਰੀਜ਼ਾਂ ਦਾ ਇਲਾਜ਼ ਹੋਰ ਜ਼ਿਲਿ੍ਹਆਂ ਵਿਚ ਚਲ ਰਿਹਾ ਹੈ। ਇਸਦੇ ਇਲਾਵਾ 35 ਮਰੀਜ਼ ਗੁਰਦਾਪੁਰ ਵਿਚ, 2 ਮਰੀਜ਼ ਅਰੋੜਾ ਹਸਪਤਾਲ ਗੁਰਦਾਸਪੁਰ ਵਿਚ, 13 ਮਰੀਜ਼ ਬਟਾਲਾ ਵਿਚ, 11 ਅਬਰੋਲ ਮੈਡੀਕਲ ਸੈਂਟਰ ਵਿਚ, 23 ਮਰੀਜ਼ ਸੈਂਟਰ ਜੇਲ ਵਿਚ ਵਿਚ ਦਾਖਲ ਹਨ।