ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸ਼ੁੱਕਰਵਾਰ ਨੂੰ ਕਸਬਾ ਕਲਾਨੌਰ ਵਿਖੇ ਬਲਾਕ ਕਾਂਗਰਸ ਦੇ ਪ੍ਰਧਾਨ ਸਰਬਜੀਤ ਖੁੱਲਰ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਪੈਟਰੋਲ, ਡੀਜ਼ਲ ਦੀਆਂ ਕੀਮਤਾਂ 'ਚ ਕੀਤੇ ਗਏ ਪੈਟਰੋਲ ਪੰਪਾਂ ਦੇ ਮੂਹਰੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਸਰਬਜੀਤ ਭੁੱਲਰ, ਚੇਅਰਮੈਨ ਭਗਵਾਨ ਸਿੰਘ ਬਰੀਲਾ, ਚੇਅਰਮੈਨ ਬਲਵੰਤ ਸਿੰਘ ਸੁਆਮੀ, ਸੁਰਿੰਦਰ ਮਹਾਜਨ, ਸਤਨਾਮ ਵਾਹਲਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਵਾਸੀਆਂ ਨੂੰ ਅੱਛੇ ਦਿਨ ਦਿਖਾਉਣ ਵਾਲੀ ਕੇਂਦਰ ਸਰਕਾਰ ਦੇ ਰਾਜ 'ਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਝੋਨੇ ਦੀ ਬਿਜਾਈ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਕਾਸ਼ਤ ਕਰਨ ਲਈ ਮਜਬੂਰਨ ਡੀਜ਼ਲ ਤੇਲ ਫੂਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ ਵੱਲੋਂ ਖੇਤੀ ਨੂੰ ਪਾਸ ਕਰਕੇ ਕਿਸਾਨ ਮਜ਼ਦੂਰ ਤੇ ਹਰ ਵਰਗ ਦਾ ਕਚੂੰਮਰ ਕੱਿਢਆ ਜਾ ਰਿਹਾ ਹੈ ਦੂਸਰੇ ਪਾਸੇ ਤੇਲ ਦੀਆਂ ਕੀਮਤਾਂ 'ਚ ਚੋਖਾ ਵਾਧਾ ਹੋਣ ਕਾਰਨ ਕਿਸਾਨ ਤੇ ਹਰ ਵਰਗ ਦੁਖੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਤੇਲ ਕੀਮਤਾਂ ਤੁਰੰਤ ਨਾ ਘਟਾਈਆਂ ਗਈਆਂ ਤਾਂ ਕੇਂਦਰ ਸਰਕਾਰ ਖ਼ਿਲਾਫ਼ ਪੁਤਲੇ ਫੂਕੇ ਜਾਣਗੇ। ਇਸ ਮੌਕੇ ਸਾਬੀ ਬਾਜਵਾ, ਗੁਰਮੇਜ ਸਿੰਘ ਕਾਲਾ ਪੱਡਾ, ਬਲਬੀਰ ਸਿੰਘ, ਜਗਦੀਸ਼ ਸਿੰਘ ਪੰਨਵਾਂ, ਸੁਖਵਿੰਦਰ ਸਿੰਘ ਮੌੜ, ਅੰਮਿ੍ਤਪਾਲ ਸਿੰਘ ਪੰਨਵਾਂ, ਨੰਬਰਦਾਰ ਅਸ਼ਵਨੀ ਮਾਹਲਾ, ਰਾਮ ਸਿੰਘ ਆਦਿ ਹਾਜ਼ਰ ਸਨ।