ਲਖਬੀਰ ਖੁੰਡਾ, ਧਾਰੀਵਾਲ : ਪਿੰਡ ਮਸਾਣਿਆ ਵਿਖੇ ਮਹਾਰਾਜਾ ਗਿਦੋਨ ਯੂਥ ਦਲ ਦੇ ਸਰਪ੍ਰਸਤ ਸਮਾਊਨ ਸਹੋਤਾਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਮੀਟਿੰਗ ਕੀਤੀ। ਮੀਟਿੰਗ 'ਚ ਮਹਾਰਾਜਾ ਗਿਦੋਨ ਯੂਥ ਦਲ ਦੇ ਸਰਪ੍ਰਸਤ ਸਮਾਊਨ ਸਹੋਤਾ ਨੇ ਕਿਹਾ ਕਿ ਸਾਢੇ ਚਾਰ ਸਾਲ ਪੰਜਾਬ ਦੇ ਖ਼ਜ਼ਾਨੇ ਨੂੰ ਦੋਵੇਂ ਹੱਥੀਂ ਲੁੱਟਣ ਵਾਲੀ ਕਾਂਗਰਸ ਸਰਕਾਰ ਜੋ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲੱਥ ਚੁੱਕੀ ਹੈ ਅਤੇ ਕਾਂਗਰਸ ਆਪਣੀ ਸਾਖ਼ ਬਚਾਉਣ ਲਈ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਹੈ। ਸਮਾਊਨ ਸਹੋਤਾ ਨੇ ਕਿਹਾ ਕਿ ਚੰਨੀ ਸਰਕਾਰ ਵੱਲੋਂ ਰੇਤ ਸਸਤੀ ਕਰਨ ਦੇ ਕੀਤੇ ਦਾਅਵੇ ਹਵਾਈ ਬਿਆਨ ਤਕ ਸੀਮਤ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਬੇਬੁਨਿਆਦ ਦਾਅਵੇ ਕਰਕੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਨਾ ਚਾਹੁੰਦੀ ਹੈ। ਸਮਾਊਨ ਸਹੋਤਾ ਨੇ ਕਿਹਾ ਕਿ ਹਲਕੇ ਦੇ ਹਰੇਕ ਪਿੰਡ 'ਚ ਯੋਜਨਾਬੱਧ ਢੰਗ ਨਾਲ ਪਹੁੰਚ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਉਪਰੰਤ ਪਾਸਟਰ ਬਬਾਰੇਜ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਆਲ ਇੰਡੀਆ ਮਹਾਰਾਜਾ ਗਿਦੋਨ ਦਲ ਨਿਯੁਕਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸ਼ੈਰੀ ਕਲਸੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ , ਪਾਸਟਰ ਰੌਸ਼ਨ, ਜ਼ਿਲ੍ਹਾ ਪ੍ਰਧਾਨ ਪਾਸਟਰ ਸਮੀਰ ਮਸੀਹ , ਬਲਾਕ ਪ੍ਰਧਾਨ ਵਿਜੇ, ਬਲਾਕ ਪ੍ਰਧਾਨ ਜਤਿੰਦਰ, ਜੁਗਰਾਜ, ਅਕਾਸ਼ ਮਸੀਹ ਆਦਿ ਹਾਜ਼ਰ ਸਨ।