ਹਰਜੀਤ ਸਿੰਘ ਬਿਜਲੀਵਾਲ, ਨੌਸ਼ਹਿਰਾ ਮੱਝਾ ਸਿੰਘ

ਕੈਬਨਿਟ ਮੰਤਰੀ ਬਣਨ 'ਤੇ ਅਮਨ ਅਰੋੜਾ ਨੂੰ ਆਮ ਆਦਮੀ ਪਾਰਟੀ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਉਦੋਵਾਲੀ ਵੱਲੋਂ ਉਨਾਂ੍ਹ ਨੂੰ ਵਧਾਈ ਦਿੱਤੀ ਗਈ। 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆ ਉਦੋਵਾਲੀ ਨੇ ਕਿਹਾ ਕਿ ਅਮਨ ਅਰੋੜਾ ਇੱਕ ਸਿਆਸੀ ਪਿਛੋਕੜ ਵਾਲੇ ਪਰਿਵਾਰ ਵਿਚੋਂ ਆਮ ਲੋਕਾਂ ਨਾਲ ਹਮਦਰਦੀ ਰੱਖਣ ਵਾਲੇ ਇਨਸਾਨ ਹਨ। ਉਨਾਂ੍ਹ ਦੱਸਿਆ ਕਿ ਅਮਨ ਅਰੋੜਾ ਨੂੰ ਉਨਾਂ੍ਹ ਦੀ ਮਿਹਨਤ,ਕੰਮ ਕਰਨ ਦੇ ਤਰੀਕੇ, ਪਬਲਿਕ ਪ੍ਰਤੀ ਸਲੀਕੇ ਅਤੇ ਆਪਣੇ ਹਲਕੇ ਪ੍ਰਤੀ ਜਿੰਮੇਵਾਰੀ ਨੂੰ ਸੁਚੱਜੇ ਢੰਗ ਨਾਲ ਨਿਭਾਉਣ ਕਰਕੇ ਹਲਕਾ ਸੁਨਾਮ ਦੇ ਆਵਾਮ ਨੇ ਲਗਾਤਾਰ ਦੂਜੀ ਵਾਰ ਹਲਕਾ ਸੁਨਾਮ ਤੋਂ ਵਿਧਾਇਕ ਚੁਣਿਆ ਹੈ। ਉਨਾਂ੍ਹ ਕਿਹਾ ਅਮਨ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣਾ ਮਾਨ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਹੈ। ਉਨਾਂ੍ਹ ਮਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਵੀ ਕੀਤਾ। ਉਨਾਂ੍ਹ ਕਿਹਾ ਮਾਨ ਸਰਕਾਰ ਦੇ ਹਰ ਫੈਸਲੇ ਦਾ ਅਵਾਮ-ਏ ਪੰਜਾਬ ਸਵਾਗਤ ਕਰ ਰਿਹਾ ਹੈ, ਕਿਉਂਕਿ ਆਵਾਮ-ਏ ਪੰਜਾਬ ਨੂੰ ਮਾਨ ਤੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੀ ਬਹੁਤ ਹੀ ਜਿਆਦਾ ਅਤੇ ਆਖਰੀ ਉਮੀਦ ਹੈ। ਉਦੋਵਾਲੀ ਨੇ ਕਿਹਾ ਮੈਂ ਦਿ੍ੜ ਵਿਸਵਾਸ਼ ਨਾਲ ਕਹਿੰਦਾ ਹਾਂ ਕਿ ਆਵਾਮ-ਏ ਪੰਜਾਬ ਦੀ ਇਸ ਉਮੀਦ ਨੂੰ ਮਾਨ ਕਿਸੇ ਵੀ ਕੀਮਤ ਉੱਪਰ ਟੁੱਟਣ ਨਹੀਂ ਦੇਣਗੇ। ਇਸ ਮੌਕੇ ਅਵਤਾਰ ਸਿੰਘ ਜ਼ਲਿ੍ਹਾ ਪ੍ਰਧਾਨ ਕਿਸਾਨ ਯੂਨੀਅਨ, ਸੁਰਜੀਤ ਸਿੰਘ ਝੰਗੀ, ਇਕਬਾਲ ਸਿੰਘ ਝੰਗੀ, ਤਰਲੋਕ ਸਿੰਘ ਕਾਹਲੋਂ, ਲਖਵਿੰਦਰ ਸਿੰਘ ਕੈਲੇ ਕਲਾਂ, ਸੂਬੇਦਾਰ ਸੁਖਪਾਲ ਸਿੰਘ ਕੈਲੇ ਕਲਾਂ, ਸਤਨਾਮ ਸਿੰਘ ਪੰਚ, ਚਰਨਜੀਤ ਸਿੰਘ ਸਹਾਰੀ, ਲਖਵਿੰਦਰ ਸਿੰਘ ਸੁਚਾਨੀਆ, ਨਰੇਸ਼ ਕੁਮਾਰ ਸੁਚਾਨੀਆ, ਗੁਰਪ੍ਰਰੀਤ ਸਿੰਘ ਪੰਚ, ਪਲਵਿੰਦਰ ਸਿੰਘ, ਨੰਬਰਦਾਰ ਪ੍ਰਕਾਸ਼ ਸਿੰਘ ਉਦੋਵਾਲੀ, ਮੇਜਰ ਸਿੰਘ ਿਢਲਵਾਂ, ਕੁਲਜੀਤ ਸਿੰਘ ਬਲਾਕ ਪ੍ਰਧਾਨ, ਗੁਰਦੇਵ ਸਿੰਘ ਬਲਾਕ ਪ੍ਰਧਾਨ, ਮੇਜਰ ਸਿੰਘ ਨਿੱਕੋਸਰਾਂ, ਰਤਨ ਸਿੰਘ ਸਰਕਲ ਪ੍ਰਧਾਨ, ਹਰਦੇਵ ਸਿੰਘ ਹਰੂਵਾਲ ਬਲਾਕ ਪ੍ਰਧਾਨ, ਹਰਪਿੰਦਰ ਸਿੰਘ ਰਾਮਦਵਾਲੀ, ਬਿੱਟੂ ਸਹਿਜ਼ਾਦਾ, ਕੁਲਵੰਤ ਸਿੰਘ ਚੰਦੂ ਵਡਾਲਾ, ਨਰਿੰਦਰ ਸਿੰਘ ਸਹੂਰ, ਹਰਭਜਨ ਸਿੰਘ ਰਣਸੀਕੇ, ਜਰਨੈਲ ਸਿੰਘ ਸਹੂਰ, ਰਣਜੀਤ ਸਿੰਘ ਸਰਕਲ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਆਪ ਵਰਕਰ ਹਾਜ਼ਰ ਸਨ।