ਸ਼ਾਮ ਸਿੰਘ ਘੁੰਮਣ, ਦੀਨਾਨਗਰ : ਦੇਸ਼ ਦੀ ਅਜ਼ਾਦੀ ਦੀ 75ਵੀਂ ਵਰੇ੍ਹਗੰਢ ਦੇ ਮੌਕੇ ਤੇ ਦੀਨਾਨਗਰ ਵਿਖੇ ਮਨਾਇਆ ਗਿਆ ਸਬ ਡਿਵੀਜਨ ਪੱਧਰੀ ਅਜ਼ਾਦੀ ਦਿਹਾੜੇ ਦਾ ਸਮਾਗਮ ਯਾਦਗਾਰੀ ਹੋ ਨਿੱਬੜਿਆ। ਦੀਨਾਨਗਰ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਾਇਬ ਤਹਿਸੀਲਦਾਰ ਅਭਿਸ਼ੇਕ ਵਰਮਾ, ਬੀਡੀਪੀਓ ਸੁਰੇਸ਼ ਕੁਮਾਰ ਅਤੇ ਈਓ ਅਸ਼ੋਕ ਕੁਮਾਰੀ ਦੀ ਦੇਖ ਰੇਖ ਹੇਠ ਪਹਿਲੀ ਵਾਰ ਕਰਵਾਏ ਗਏ ਸਬ ਡਿਵੀਜਨ ਪੱਧਰੀ ਸਮਾਗਮ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਐਸਡੀਐਮ ਦੀਨਾਨਗਰ ਵਿਕਰਮਜੀਤ ਸਿੰਘ ਪਾਂਧੇ ਵੱਲੋਂ ਨਿਭਾਈ ਗਈ।

ਮੁੱਖ ਮਹਿਮਾਨ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਧੇ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਮਗਰੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਜਿਸ ਮਗਰੋਂ ਸੰਬੋਧਨ ਕਰਦਿਆਂ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਧੇ ਨੇ ਕਿਹਾ ਕਿ ਅੱਜ ਅਸੀਂ ਜਿਸ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਸ ਅਜ਼ਾਦੀ ਦੀ ਪ੍ਰਰਾਪਤੀ ਪਿੱਛੇ ਸਾਡੇ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਲੰਮਾ ਇਤਿਹਾਸ ਹੈ ਅਤੇ ਸਾਨੂੰ ਮਾਣ ਹੈ ਕਿ ਇਸ ਅਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਵੀ ਜਦੋਂ ਮੁਲਕ ਦੀ ਆਣ ਬਾਣ ਅਤੇ ਸਾਨ ਦੀ ਗੱਲ ਆਵੇ ਤਾਂ ਪੰਜਾਬੀ ਪਿੱਛੇ ਨਹੀਂ ਹਟਦੇ। ਉਹਨਾਂ ਨੇ ਪੰਜਾਬ ਸਰਕਾਰ ਦੀਆਂ ਪ੍ਰਰਾਪਤੀਆਂ ਤੇ ਝਾਤ ਪਾਉਦਿਆਂ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਫੈਸਲਿਆਂ ਨੂੰ ਇਤਿਹਾਸਕ ਦੱਸਿਆ। ਇਸ ਦੌਰਾਨ ਤੀਸਰੀ ਪੰਜਾਬ ਰੈਜ਼ੀਮੈਂਟ ਦੇ ਰਿਟਾ. ਸੂਬੇਦਾਰ ਮੇਜਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਸੱਜੀਆਂ ਜੀਓਜੀ ਅਤੇ ਐਨਸੀਸੀ ਕੈਡਿਟਾਂ ਦੀਆਂ ਟੁਕੜੀਆਂ ਵੱਲੋਂ ਕੱਿਢਆ ਗਿਆ ਮਾਰਚ ਪਾਸਟ ਅਤੇ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਦੇਸ਼ ਭਗਤੀ ਤੇ ਅਧਾਰਿਤ ਗੀਤਾਂ ਅਤੇ ਕੋਰਿਓਗ੍ਰਾਫੀ ਦੀ ਪੇਸ਼ਕਾਰੀ ਵੀ ਖਿੱਚ ਦਾ ਕੇਂਦਰ ਰਹੀ। ਸਮਾਗਮ ਦੌਰਾਨ ਪਿੰਡ ਮੁਗਲਾਨੀ ਚੱਕ ਦੇ ਦਸ ਪਰਿਵਾਰਾਂ ਨੂੰ ਮੇਰਾ ਘਰ ਮੇਰੇ ਨਾਂ ਯੋਜਨਾ ਤਹਿਤ ਘਰਾਂ ਦੇ ਮਾਲਕੀ ਹੱਕ ਵੀ ਦਿੱਤੇ ਗਏ। ਇਸ ਮੌਕੇ ਤੇ ਡੀਐਸਪੀ ਮੰਗਲ ਸਿੰਘ, ਬੀਡੀਪੀਓ ਹੀਰਾ ਸਿੰਘ, ਪਿੰ੍ਸੀਪਲ ਜਸਕਰਨਜੀਤ ਸਿੰਘ ਕਾਹਲੋਂ, ਪਿੰ੍ਸੀਪਲ ਰਾਜਵਿੰਦਰ ਕੌਰ, ਪਿੰ੍ਸੀਪਲ ਅਜਮੇਰ ਸਿੰਘ, ਪਿੰ੍ਸੀਪਲ ਅਨਿਲ ਭੱਲਾ, ਡਾ. ਬੀਐੱਸ ਬਾਜਵਾ, ਐੱਸਐੱਚਓ ਕਪਿਲ ਕੌਸ਼ਲ, ਐੱਸਡੀਓ ਬੋਧ ਰਾਜ ਅਤਰੀ, ਸ਼ਾਂਤੀ ਦੇਵੀ ਕਾਲਜ ਦੀ ਐੱਨਸੀਸੀ ਦੀ ਇੰਚਾਰਜ ਡਾ. ਅੰਜਨਾ ਮਲਹੋਤਰਾ, ਸੀਡੀਪੀਓ ਜਸਵਿੰਦਰ ਕੌਰ, ਐਸਐਮਓ ਦੀਨਾਨਗਰ ਡਾ. ਕੁਸੁਮ, ਡਾ, ਸੁਸ਼ੀਲ ਕੁਮਾਰ ਤੇ ਕੈਪਟਨ ਜਗੀਰ ਸਿੰਘ ਵੀ ਉਚੇਚੇ ਤੌਰ ਤੇ ਮੌਜੂਦ ਰਹੇ।