ਤਾਰਿਕ ਅਹਿਮਦ, ਕਾਦੀਆਂ : ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਆਜ਼ਾਦੀ ਦਾ ਅੰਮਿ੍ਤ ਮਹਾਂ ਉਤਸਵ ਮਨਾਉਂਦੇ ਹੋਏ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐੱਨਐੱਸਐੱਸ ਵਿਭਾਗ ਲੜਕੇ ਤੇ ਲੜਕੀਆਂ ਐੱਨਸੀਸੀ ਵਲੰਟੀਅਰਾਂ ਸਮੂਹ ਕੈਡਿਟਾਂ ਤੇ ਵਿਦਿਆਰਥੀਆਂ ਵੱਲੋਂ ਪਿੰ੍ਸੀਪਲ ਡਾ. ਹਰਪ੍ਰਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਤਿਰੰਗੇ ਝੰਡੇ ਲਹਿਰਾ ਕੇ ਤਿਰੰਗਾ ਰੈਲੀ ਕੀਤੀ ਤੇ ਅੰਮਿ੍ਤ ਮਹਾਂ ਉਤਸਵ ਸਮਾਗਮ ਦੀ ਕਾਲਜ ਕੈਂਪਸ ਅੰਦਰ ਸ਼ੁਰੂਆਤ ਕੀਤੀ। ਇਸ ਮੌਕੇ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਤੇ ਮੈਂਬਰਾਂ ਵੱਲੋਂ ਪਚੱਤਰ ਵੀਂ ਵਰ੍ਹੇਗੰਢ ਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਦੇਸ਼ ਤੇ ਕੌਮ ਦੀ ਸੇਵਾ ਦਾ ਸੰਕਲਪ ਲੈਣ ਲਈ ਪੇ੍ਰਿਆ। ਪਿੰ੍ਸੀਪਲ ਡਾ. ਹਰਪ੍ਰਰੀਤ ਸਿੰਘ ਹੁੰਦਲ ਤੇ ਨੈਸ਼ਨਲ ਤੇ ਸਟੇਟ ਐਵਾਰਡੀ ਪਿੰ੍ਸੀਪਲ ਅੰਗਰੇਜ਼ ਸਿੰਘ ਬੋਪਾਰਾਏ ਪੋ੍. ਗੁਰਿੰਦਰ ਸਿੰਘ, ਪੋ੍. ਸੁਖਪਾਲ ਕੌਰ ਐੱਨਸੀਸੀ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ ਹੁੰਦਲ, ਪੋ੍. ਗੁਰਿੰਦਰ ਸਿੰਘ, ਪੋ੍. ਹਰਕੰਵਲ ਸਿੰਘ ਬੱਲ, ਡਾ. ਪੋ੍. ਰਾਕੇਸ਼ ਕੁਮਾਰ, ਪੋ੍. ਹਰਜਿੰਦਰ ਸਿੰਘ, ਡਾ. ਸਿਮਰਤਪਾਲ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ।