ਲਖਬੀਰ ਖੁੰਡਾ, ਧਾਰੀਵਾਲ : ਅੱਜ ਲੁਧਿਆਣਾ ਮੁਹੱਲਾ ਵਿਖੇ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਤੇ ਕ੍ਰਿਸਚੀਅਨ ਆਗੂ ਬੱਬਾ ਗਿੱਲ ਦੀ ਅਗਵਾਈ ਵਿਖੇ ਡੇਂਗੂ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਮੁਹੱਲੇ ਦੀਆਂ ਗਲੀਆਂ ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਇਸ ਮੌਕੇ ਕ੍ਰਿਸਚੀਅਨ ਆਗੂ ਬੱਬਾ ਗਿੱਲ ਨੇ ਦਸਿਆ ਕਿ ਅੱਜ ਕੱਲ੍ਹ ਪੰਜਾਬ ਵਿਚ ਡੇਂਗੂ ਦਾ ਬੁਖਾਰ ਫੈਲ ਰਿਹਾ ਹੈ ਜਿਸ ਕਾਰਨ ਵੱਡੀ ਗਿਣਤੀ 'ਚ ਲੋਕ ਬਿਮਾਰ ਹੋ ਰਹੇ ਹਨ। ਅੱਜ ਡੇਂਗੂ ਦੀ ਰੋਕਥਾਮ ਲਈ ਮੁਹੱਲੇ ਦੇ ਆਲੇ ਦੁਆਲੇ ਅਤੇ ਗਲੀਆਂ ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਉਨ੍ਹਾਂ ਕਿਹਾ ਕਿ ਜੋ ਲੁਧਿਆਣਾ ਮੁਹੱਲਾ ਵਿਚੋਂ ਵੱਡਾ ਨਾਲਾ ਲੰਘਦਾ ਹੈ ਉਸ ਦੀ ਸਫ਼ਾਈ ਲਈ ਰੋਜ਼ਾਨਾ 2 ਸਫ਼ਾਈ ਕਰਮਚਾਰੀ ਲਗਾਏ ਗਏ ਹਨ ਜੋ ਹਰ ਰੋਜ਼ ਨਾਲੇ ਦੀ ਸਫ਼ਾਈ ਕਰਨਗੇ। ਇਸ ਮੌਕੇ ਜੋਗਿੰਦਰ ਪਾਲ ਕੈਸ਼ੀਅਰ, ਰਾਜ ਕੁਮਾਰ ਲਾਹੋਰੀਆ, ਚੰਦਨ, ਗੋਪਾਲ ਨਾਥ, ਪੱਪੂ, ਅਰੁਣ, ਵਿੱਕੀ ਆਦਿ ਹਾਜ਼ਰ ਸਨ।