ਪੱਤਰ ਪੇ੍ਰਰਕ, ਕਾਹਨੂੰਵਾਨ : ਬੀਤੇ ਦਿਨ ਪਿੰਡ ਸੇਖਵਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਪਹਿਲਾਂ ਸੀ੍ਰ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਨਗਰ ਕੀਰਤਨ ਸਜਾਏ ਗਏ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਕਵੀਸ਼ਰੀ ਜਥੇ ਭਾਈ ਜਸਬੀਰ ਸਿੰਘ ਮੋਹਲੇ ਕੇ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਸਟੇਜ ਸਕੱਤਰ ਦੀ ਸੇਵਾ ਨਿਸ਼ਾਨ ਸਿੰਘ ਚਾਹਲ ਨੇ ਨਿਭਾਈ ਅਤੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਚੈਂਚਲ ਸਿੰਘ ਪ੍ਰਧਾਨ, ਡਾ: ਨਰਿੰਦਰ ਸਿੰਘ ਚੀਮਾ, ਜਸਬੀਰ ਸਿੰਘ, ਬਿਕਰਮਜੀਤ ਸਿੰਘ, ਨਿਰਮਲ ਜੀਤ ਸਿੰਘ,ਸੁਖਦੇਵ ਸਿੰਘ ਸੋਢੀ,ਡਾ: ਸਤਨਾਮ ਸਿੰਘ, ਬਲ਼ਦੇਵ ਸਿੰਘ ਸੋਢੀ,ਡਾ ਗੁਰਨਾਮ ਸਿੰਘ,ਡਾ ਰਛਪਾਲ ਸਿੰਘ ਅਤੇ ਨੌਜਵਾਨ ਬੱਚਿਆਂ ਨੇ ਤਨਦੇਹੀ ਨਾਲ ਸੰਗਤਾਂ ਦੀ ਸੇਵਾ ਕੀਤੀ।ਅੰਤ ਵਿੱਚ ਨਿਸ਼ਾਨ ਸਿੰਘ ਚਾਹਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।