ਲਖਬਰ ਖੁੰਡਾ, ਧਾਰੀਵਾਲ

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਪੰਜਾਬ ਵੱਲੋਂ ਸੀਡੀਪੀਉਜ ਦੀ ਨਿਗਰਾਨੀ ਹੇਠ ਸੁਪਰਵਾਈਜਰਾਂ ਤੇ ਆਂਗਨਵਾੜੀ ਵਰਕਰਾਂ ਰਾਹੀਂਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਨੂੰ ਯੋਗ ਲਾਭ-ਪਾਤਰੀਆਂ ਦੇ ਘਰ-ਘਰ ਪਹੁੰਚਾਉਣ ਲਈ ਪੂਰੀ ਦਿ੍ੜਤਾਂ ਨਾਲ ਕੇਸ਼ਿਸਾਂ ਕੀਤੀ ਜਾਂਦੀ ਹਨ। ਪ੍ਰਰਾਪਤ ਕੀਤੀ ਜਾਣਕਾਰੀ ਅਨੁਸਾਰ ਬਲਾਕ ਧਾਰੀਵਾਲ ਅਧੀਨ 202 ਆਂਗਨਵਾੜੀ ਸੈਂਟਰ ਚੱਲ ਰਹੇ ਹਨ ਜਿਸ ਵਿੱਚ 202 ਆਂਗਨਵਾੜੀ ਵਰਕਰ ਅਤੇ 202 ਦੇ ਕਰੀਬ ਹੈਲਪਰਾਂ ਦੀਆਂ ਨਿਯੁਕਤੀਆਂ ਕੀਤੀਆਂ ਹੋਈਆਂ ਹਨ । ਪੱਤਰਕਾਰਾਂ ਦੀ ਟੀਮ ਨੇ ਸੀਡੀਪੀੳ ਧਾਰੀਵਾਲ ਦੇ ਦਫਤਰ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਇਹ ਦਫਤਰ ਇੱਕ ਪ੍ਰਰਾਈਵੇਟ ਬਿੰਲਡਿੰਗ ਵਿਚ ਸਿਰਫ 2 ਕਮਰਿਆਂ ਵਿੱਚ ਬਣਾਇਆ ਹੋਇਆ ਹੈ ਜਿਸ ਵਿੱਚ ਇੱਕ ਸੀਡੀਪੀੳ, 8 ਸੁਪਰਵਾਈਜ਼ਰ ਅਤੇ 2 ਦਫਤਰੀ ਸਟਾਫ ਤਾਇਨਾਤ ਹਨ ਜਦਕਿ ਸੀਡੀਪੀੳ.ਦਫਤਰ ਧਾਰੀਵਾਲ ਵਿੱਚ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਲਈ ਬੈਠਣ ਦਾ ਕੋਈ ਪ੍ਰਬੰਧ ਨਹੀ । ਇਸ ਸਬੰਧੀ ਜਦ ਸੀਡੀਪੀੳ ਧਾਰੀਵਾਲ ਕੋਮਲਪ੍ਰਰੀਤ ਕੌਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਸ ਸਬੰਧੀ ਪਹਿਲਾ ਹੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰ ਬਣਾਉਦਿਆਂ ਹੀ ਸਾਰੇ ਸਰਕਾਰੀ ਵਿਭਾਗ ਨੂੰ ਆਦੇਸ਼ਾਂ ਦਿੱਤੇ ਸਨ ਕਿ ਹਰੇਕ ਸਰਕਾਰੀ ਦਫਤਰ ਵਿੱਖ ਸ਼ਹੀਦ ਭਗਤ ਸਿੰਘ ਅਤੇ ਡਾ.ਬੀਆਰ ਅੰਬੇਡਕਰ ਦੀ ਤਸਵੀਰ ਲਗੀ ਹੋਣੀ ਚਾਹੀਦੀ ਹੈ ਪਰ ਦਫਤਰ ਵਿਚ ਇਨਾਂ ਦੌਨਾਂ ਦੀ ਤਸਵੀਰ ਨਾ ਲੱਗਣ ਸਬੰਧੀ ਸੀਡੀਪੀੳ ਧਾਰੀਵਾਲ ਤੋਂ ਪੁੱਿਛਆ ਤਾਂ ਉਨਾਂ ਟਾਲਦਿਆਂ ਕਿਹਾ ਕਿ ਜਲਦੀ ਹੀ ਤਸਵੀਰਾਂ ਲੱਗ ਜਾਣਗੀਆਂ। ਦੱਸਣਯੋਗ ਹੈ ਕਿ ਸਰਕਾਰੀ ਪ੍ਰਰਾਇਮਰੀ ਸਕੂਲ ਪੁਰਾਣਾ ਧਾਰੀਵਾਲ ਨੇੜੇ ਇੱਕ ਸਰਕਾਰੀ ਬਿਲਡਿੰਗ 1997 ਦੌਰਾਨ ਤਿਆਰ ਹੋਈ ਸੀ ਜਿਸ ਵਿੱਚ ਕੁਝ ਸਮਾਂ ਸਬ ਤਹਿਸੀਲ ਧਾਰੀਵਾਲ ਦਾ ਦਫਤਰ ਚੱਲਿਆ ਅਤੇ ਦਫਤਰ ਸਿਫਟ ਹੋਣ ਕਾਰਨ ਇਹ ਖਾਲੀ ਸਰਕਾਰੀ ਬਿਲਡਿੰਗ ਨਸ਼ੇੜੀਆਂ ਦਾ ਅੱਡਾ ਬਣ ਗਈ ਅਤੇ ਚੋਰਾਂ ਵੱਲੋਂ ਇਸ ਦੇ ਦਰਵਾਜੇ ਅਤੇ ਖਿੜਕੀ ਤੋੜ ਕੇ ਚੌਰੀ ਕਰ ਲਈਆਂ ਗਈ । ਆਮ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਖਸਤਾ ਹਾਲਤ ਹੋਈ ਸਰਕਾਰੀ ਬਿਲਡਿੰਗ ਦੀ ਮੁਰਮੰਤ ਕਰਕੇ ਕੇ ਇਸ ਸੀਡੀਪੀੳ ਦਾ ਦਫਤਰ ਇਸ ਬਿਲਡਿੰਗ 'ਚ ਤਬਦੀਲ ਕੀਤਾ ਜਾਵੇ ਅਤੇ ਸਰਕਾਰੀ ਖਜਾਨੇ ਵਿਚੋਂ ਪ੍ਰਰਾਈਵੇਟ ਬਿਲਡਿੰਗ ਮਾਲਿਕਾਂ ਨੂੰ ਕਿਰਾਏ ਦੇ ਰੂਪ ਵਿੱਚ ਦਿੱਤੇ ਜਾਣ ਵਾਲਾ ਫੰਡ ਲੋਕ ਭਲਾਈ ਹਿੱਤਾਂ ਵਿਚ ਵਰਤਿਆਂ ਜਾਵੇ।