ਪੱਤਰ ਪੇ੍ਰਕ, ਗੁਰਦਾਸਪੁਰ : ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਕਮੇਟੀ ਦੇ ਪੈਸਿਆਂ ਨੂੰੂ ਲੈ ਕੇ ਝਗੜਾ ਅਤੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਨਜੀਰ ਮਸੀਹ ਪੁੱਤਰ ਫਜਲ ਮਸੀਹ ਵਾਸੀ ਪਿੰਡ ਸੰਘਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਰੋਸ਼ਨ ਮਸੀਹ ਦਾ ਕਮੇਟੀ ਦੀ ਬੋਲੀ ਤੋ ਆਪਸ 'ਚ ਝਗੜਾ ਹੋਇਆ ਸੀ, ਜਿਸ ਵਿਚ ਦੋਸ਼ੀ ਨੇ ਉਸਦੀ ਸੱਟਾਂ ਮਾਰ ਕੇ ਉਸਦੀ ਉਂਗਲੀ ਤੋੜ ਦਿਤੀ ਸੀ, ਜਿਸਦੀ ਐੱਮਐੱਲਆਰ ਥਾਣਾ ਧਾਰੀਵਾਲ ਮੌਸੂਲ ਹੋਈ ਸੀ ਪਰ ਬਾਅਦ 'ਚ ਦੋਵਾਂ ਧਿਰਾਂ ਦਾ ਪੰਚਾਇਤ ਨੇ ਆਪਸ 'ਚ 1,20,000/ ਰੁਪਏ 'ਚ ਰਾਜੀਨਾਮਾ ਕਰਵਾ ਦਿੱਤਾ ਸੀ । ਦੋਸ਼ੀ ਨੇ 50 ਹਜ਼ਾਰ ਰੁਪਏ ਉਸਨੂੰ ਦੇ ਦਿੱਤੇ ਸੀ ਅਤੇ ਬਾਕੀ ਰਹਿੰਦੇ ਪੈਸੇ ਨਾ ਦੇਣ 'ਤੇ ਦੁਬਾਰਾ ਦੋਸ਼ੀ ਵੱਲੋਂ ਉਸ ਨਾਲ ਗਾਲ਼ੀ ਗਲੌਚ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਵਿਅਕਤੀ ਖ਼ਿਲਾਫ਼ ਆਈਪੀਸੀ ਦੀ ਧਾਰਾ 323, 324, 325 ਤਹਿਤ ਮਾਮਲਾ ਦਰਜ ਕੀਤਾ ਗਿਆ।