ਨੀਟਾ ਮਾਹਲ, ਕਾਦੀਆਂ

ਪੁਲਿਸ ਥਾਣਾ ਸੇਖਵਾਂ ਅਧੀਨ ਪੈਂਦੇ ਬਲਵਿੰਦਰ ਢਾਬੇ 'ਤੇ ਰੋਟੀ ਖਾ ਰਹੇ ਚਾਰ ਨੌਜਵਾਨਾਂ ਕੋਲੋਂ ਚਾਰ ਅਣਪਛਾਤੇ ਵਿਅਕਤੀਆਂ ਨੇ ਹਵਾਈ ਫਾਇਰ ਕਰ ਕੇ ਗੱਡੀ ਖੋਹਣ ਅਤੇ ਪਿੁਲਸ ਵੱਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਸੇਖਵਾਂ ਦੇ ਐੱਸਐੱਚਓ ਪ੍ਰਰੀਤੀ ਨੇ ਦੱਸਿਆ ਕਿ ਨਵਜੋਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਇੰਪੀਰੀਅਲ ਕਾਲੋਨੀ ਲੁਹਾਰਕਾ ਰੋਡ ਅੰਮਿ੍ਤਸਰ ਆਪਣੇ ਦੋਸਤ ਹਰਪਾਲ ਸਿੰਘ ਪੁੱਤਰ ਗੁਰਭਜਨ ਸਿੰਘ ਵਾਸੀ ਪਿੰਡ ਲੇਹਲ ਦੀ ਆਈ20 ਗੱਡੀ ਨੰਬਰ ਪੀਬੀ-06-ਏਪੀ-8818 ਨੂੰ ਲੈ ਕੇ ਆਪਣੇ ਤਿੰਨ ਦੋਸਤਾਂ ਨਾਲ ਅੰਮਿ੍ਤਸਰ ਤੋਂ ਡਲਹੌਜ਼ੀ ਬੀਤੀ ਰਾਤ ਕਰੀਬ 12 ਵਜੇ ਜਾ ਰਹੇ ਸਨ ਤਾਂ ਥਾਣਾ ਸੇਖਵਾਂ ਅਧੀਨ ਪੈਂਦੇ ਬਲਵਿੰਦਰ ਢਾਬੇ ਕੋਲ ਉਕਤ ਵਿਅਕਤੀ ਗੱਡੀ ਰੋਕ ਕੇ ਖਾਣਾ ਖਾਣ ਲੱਗੇ ਤਾਂ ਪਿੱਿਛਓਂ ਆਈ ਇਕ ਸਿਲਵਰ ਰੰਗ ਦੀ ਕਾਰ ਜਿਸ 'ਚ ਚਾਰ ਨੌਜਵਾਨ ਸਵਾਰ ਸਨ। ਜਿਨ੍ਹਾਂ 'ਚੋਂ ਤਿੰਨ ਮੋਨੇ ਤੇ ਇਕ ਸਰਦਾਰ ਸੀ। ਉਨ੍ਹਾਂ ਗੱਡੀ 'ਚੋਂ ਉਤਰ ਕੇ ਹਵਾਈ ਫਾਇਰ ਕਰ ਕੇ ਉਨ੍ਹਾਂ ਕੋਲੋਂ ਗੱਡੀ ਖੋਹ ਕੇ ਗੁਰਦਾਸਪੁਰ ਵਾਲੀ ਸਾਈਡ ਨੂੰ ਫਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਨਵਜੋਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਲੁਹਾਰਕਾ ਰੋਡ ਇੰਪੀਰੀਅਲ ਕਾਲੋਨੀ ਅੰਮਿ੍ਤਸਰ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸੇਖਵਾਂ 'ਚ ਚਾਰ ਅਣਪਛਾਤੇ ਨੌਜਵਾਨਾਂ ਦੇ ਵਿਰੁੱਧ ਧਾਰਾ 392, 34 ਆਈਪੀਸੀ 25, 27, 54, 59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।