ਕੁਲਦੀਪ ਜਾਫਲਪੁਰ, ਕਾਹਨੂੰਵਾਨ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵੱਲੋਂ ਬੀਤੇ ਦਿਨੀਂ ਨਾਗਰਿਕਤਾ ਸੋਧ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਨੂੰ ਆਮ ਲੋਕ ਆਮ ਲੋਕਾਂ 'ਚ ਹਰਮਨ ਪਿਆਰਾ ਬਣਾਉਣ ਅਤੇ ਇਸ ਬਿੱਲ ਦੀ ਸੱਚਾਈ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਕਾਹਨੂੰਵਾਨ 'ਚ ਵਿਸ਼ੇਸ਼ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਠਾਕਰ ਯੁਵਰਾਜ ਸਿੰਘ ਨੇ ਕੀਤੀ। ਇਸ ਮੌਕੇ ਰੈਲੀ ਕੱਢਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਯੁਵਰਾਜ ਸਿੰਘ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਪੂਰੇ ਦੇਸ਼ ਵਾਸੀਆਂ ਦੇ ਹਿੱਤ ਦਾ ਹੈ। ਕਿਉਂਕਿ ਇਹ ਦੇਸ਼ ਵਾਸੀਆਂ ਦੀ ਨਾਗਰਿਕਤਾ ਤੇ ਹੋਰ ਘੱਟ ਗਿਣਤੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਹਾਮੀ ਭਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਬਿੱਲ ਨੂੰ ਲਾਗੂ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਗੁਆਂਢੀ ਮੁਲਕਾਂ ਪਾਕਿਸਤਾਨ ਬੰਗਲਾਦੇਸ਼ ਆਦਿ ਵਿੱਚ ਘੱਟ ਗਿਣਤੀ ਭਾਈਚਾਰੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਸ ਲਈ ਇਨ੍ਹਾਂ ਮੁਲਕਾਂ ਦੀ ਗੁਲਾਮੀ ਤੋਂ ਬਚਾਉਣ ਲਈ ਭਾਰਤ ਸਰਕਾਰ ਵੱਲੋਂ ਉੱਥੇ ਰਹਿ ਰਹੇ ਘੱਟ ਗਿਣਤੀ ਲੋਕਾਂ ਨੂੰ ਭਾਰਤ ਵਿੱਚ ਪਹਿਲੇ ਦਰਜੇ ਦੇ ਸ਼ਹਿਰੀ ਬਣਾਉਣ ਦਾ ਬਾਅਦ ਯਤਨ ਕੀਤਾ ਹੈ। ਪਰ ਦੂਸਰੇ ਪਾਸੇ ਕਾਂਗਰਸ ਸਮੇਤ ਦੂਸਰੀਆਂ ਵਿਰੋਧੀ ਧਿਰਾਂ ਇਸ ਬਿੱਲ ਦੇ ਗ਼ਲਤ ਅਰਥ ਕੱਢ ਕੇ ਸਿਆਸਤ ਕਰ ਰਹੀਆਂ ਹਨ ਪਰ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਇਸ 'ਚ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੀਆਂ। ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਅਜੇ ਕੁਮਾਰ ਚੰਦੇਲ, ਘੱਟ ਗਿਣਤੀ ਮਨਿਉਰਟੀ ਮੋਰਚਾ ਦੇ ਥਾਮਸ ਮਸੀਹ, ਮਨਮੀਤ ਸਿੰਘ, ਮੀਡੀਆ ਇੰਚਾਰਜ ਜਤਿੰਦਰ ਠਾਕੁਰ, ਸੰਦੀਪ ਠਾਕਰ,ਡਾਕਟਰ ਲਖਵਿੰਦਰ ਸਿੰਘ, ਕੰਵਲਜੀਤ ਸਿੰਘ, ਡਾ ਮਨੋਜ ਕੁਮਾਰ ਸਰਮਾ, ਰਵੀ ਕਾਂਤ ਬੇਦੀ, ਪ੍ਰਦੀਪ ਕੁਮਾਰ ਸਰਮਾ, ਕਿ੍ਸਨ ਗੁਲਾਟੀ, ਸਟੀਫਨ ਮਸੀਹ ਮਲਕੀਤ ਮਸੀਹ ਆਦਿ ਹਾਜ਼ਰ ਸਨ।