ਪੱਤਰ ਪ੍ਰਰੇਰਕ, ਕਾਦੀਆਂ : ਪੁਲਿਸ ਥਾਣਾ ਕਾਦੀਆਂ ਅਧੀਨ ਪੈਂਦੇ ਅੱਡਾ ਕੋਟ ਟੋਡਰ ਮੱਲ ਵਿਖੇ ਚੋਰਾਂ ਦੇ ਵੱਲੋਂ ਦੇਰ ਰਾਤ ਨੂੰ ਸਪੇਅਰ ਪਾਰਟ ਦੀ ਦੁਕਾਨ ਦੀ ਕੰਧ ਪਾੜ ਕੇ ਅੰਦਰ ਪਿਆ ਕੀਮਤੀ ਸਾਮਾਨ ਤੇ ਨਕਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸਵਰਨਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਗੋਤ ਕਲਾਂ ਥਾਣਾ ਕਾਹਨੂੰਵਾਨ ਨੇ ਦੱਸਿਆ ਕਿ ਉਸ ਦੀ ਅੱਡਾ ਕੋਟ ਟੋਡਰ ਮੱਲ ਸਪੇਅਰ ਪਾਰਟ ਦੀ ਦੁਕਾਨ ਹੈ ਅਤੇ ਰੋਜ਼ਾਨਾ ਦੀ ਤਰਾਂ੍ਹ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਅਤੇ ਸਵੇਰੇ ਦੁਕਾਨ ਖੋਲ੍ਹ ਕੇ ਵੇਖੀ ਤਾਂ ਦੁਕਾਨ ਦਾ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਵੱਲੋਂ ਦੁਕਾਨ ਦੇ ਵਿਚ ਇਕ ਇਨਵਰਟਰ ਬੈਟਰਾ, ਐੱਲਸੀਡੀ ਸਮੇਤ ਡੀਵੀਆਰ ਤੇ ਕੁਝ ਚਾਰ ਪੰਜ ਮੋਟਰਸਾਈਕਲਾਂ ਦੇ ਟਾਇਰ ਅਤੇ ਗੱਲੇ ਵਿਚ ਪਏ ਕਰੀਬ 500 ਰੁਪਏ ਚੋਰੀ ਕੀਤੇ ਗਏ, ਜਿਸ ਸਬੰਧੀ ਉਸ ਨੇ ਥਾਣਾ ਕਾਦੀਆਂ ਨੂੰ ਸੂਚਿਤ ਕੀਤਾ ਅਤੇ ਇਸ ਦੌਰਾਨ ਕਾਰਵਾਈ ਕਰਦੇ ਹੋਏ ਏਐੱਸਆਈ ਸੁਰਜੀਤ ਸਿੰਘ ਦੇ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਣਪਛਾਤੇ ਚੋਰ ਖ਼ਿਲਾਫ਼ ਥਾਣਾ ਕਾਦੀਆਂ ਦੇ ਅੰਦਰ ਮੁਕੱਦਮਾ ਦਰਜ ਕਰ ਲਿਆ ਹੈ।