ਗੁਰਦਾਸਪੁਰ, ਕਲਾਨੌਰ , ਆਕਾਸ਼ ਅਰਲੀਭੰਨ : ਪਾਕਿਸਤਾਨ ਲਈ ਜਾਸੂਸੀ ਕਰਨ ਅਤੇ ਸੀਮਾ ਪਾਰ ਤੋਂ ਆ ਰਹੇ ਹਥਿਆਰਾਂ ਨੂੰ ਦੇਸ਼ ਵਿਰੋਧੀ ਅਨਸਰਾਂ ਨੂੰ ਪਹੁੰਚਾਉਣ ਵਾਲੇ ਜ਼ਿਲ੍ਹਾ ਗੁਰਦਾਸਪੁਰ ਉਸ ਦੇ ਪਿੰਡ ਮਗਰ ਮੁੱਗਦੀਆਂ ਦੇ ਜੰਮਪਲ ਵੀ ਬੀਐਸਐਫ ਵਿੱਚ ਤਾਇਨਾਤ ਸਮਿਤ ਕੁਮਾਰ ਨੂੰ ਜੰਮੂ ਦੇ ਸਾਂਭਾ ਜ਼ਿਲੇ ਦੇ ਮੰਗੂ ਚੱਕ ਇਲਾਕੇ ਵਿੱਚੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ l

ਇੱਥੇ ਦੱਸਣਯੋਗ ਹੈ ਕਿ ਫੜੇ ਗਏ ਬੀ ਐੱਸ ਐਫ ਦੇ ਜਵਾਨ ਸਮਿਤ ਕੁਮਾਰ ਖਿਲਾਫ ਪੁਲਸ ਥਾਣਾ ਦੌਰਾਂਗਲਾ ਵਿੱਚ ਕਤਲ ਦਾ ਮਾਮਲਾ ਦਰਜ ਹੈ ਅਤੇ ਸਮੇਤ ਕੁਮਾਰ ਇਸ ਸਮੇਂ ਮਾਣਯੋਗ ਅਦਾਲਤ ਤੋਂ ਜ਼ਮਾਨਤ ਤੋਂ ਬਾਅਦ ਬੀ ਐਸਐੱਫ ਚ ਡਿਊਟੀ ਕਰ ਰਿਹਾ ਹੈl ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਗਰ ਮੁੱਗਦੀਆਂ ਦੇ ਜੰਮਪਲ ਸੁਮਿਤ ਕੁਮਾਰ ਬੀਐਸਐਫ ਦੀ 173 ਬਟਾਲੀਅਨ ਵਿੱਚ ਤਾਇਨਾਤ ਹੈ ਜਿਸ ਕੋਲੋਂ 1 ਪਿਸਤੌਲ,80 ਕਾਰਤੂਸ, 12 ਬੋਰ ਦੀ ਰਾਇਫਲ ਦੇ ਕਾਰਤੂਸ ਦੋ ਮੈਗਜ਼ੀਨ ਇੱਕ ਮੋਬਾਇਲ ਅਤੇ ਸਿਮਾਂ ਬਰਾਮਦ ਕੀਤੀਆਂ ਗਈਆਂ ਹਨ l ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਪਤ ਬੀਐਸਐਫ਼ ਦਾ ਜਵਾਨ ਸਮੇਤ ਪੋਸਟ ਤੇ ਆਪਣੀ ਡਿਊਟੀ ਦੌਰਾਨ ਜੇ ਵਿਰੋਧੀ ਤਾਕਤਾਂ ਤੋਂ ਹਥਿਆਰ ਪ੍ਰਾਪਤ ਕਰਕੇ ਅੱਗੇ ਪੰਜਾਬ ਪਹੁੰਚਾਉਂਦਾ ਸੀ ਇਸ ਦੀ ਜਾਣਕਾਰੀ ਪੁਲਸ ਨੂੰ ਮਿਲੀ ਅਤੇ ਇੱਕ ਵਿਸ਼ੇਸ਼ ਟੀਮ ਗਠਿਤ ਕਰਨ ਤੋਂ ਬਾਅਦ ਉਹ ਪੁੱਤ ਬੀਐਸਐਫ਼ ਦੇ ਜਵਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ l

ਬੀਐਸਐਫ਼ ਦੇ ਜਵਾਨ ਤੋਂ ਫੜੇ ਗਏ ਹਥਿਆਰਾਂ ਸਬੰਧੀ ਸਾਂਬਾ ਜ਼ਿਲ੍ਹੇ ਨਾਲ ਸਬੰਧਤ ਦੀ ਆਈ ਜੀ ਅਖਿਲੇਸ਼ਵਰ ਸਿੰਘ ਨੇ ਬੀਐਸਐਫ ਦਾ ਜਵਾਨ ਕਰਨ ਸਬੰਧੀ ਪੂਰਤੀ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਜਵਾਨ ਤੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ l ਦੂਸਰੇ ਪਾਸੇ ਫੜੇ ਗਏ ਬੀਐਸਐਫ ਦੇ ਜਵਾਨ ਸਮੇਤ ਦੇ ਪਿੰਡ ਮਗਰ ਮੁੱਗਦੀਆਂ ਨਾਲ ਸੰਬੰਧਿਤ ਪੁਲਸ ਥਾਣਾ ਦੌਰਾਂਗਲਾ ਦੇ ਐਸਐਚਓ ਮਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਛੁੱਟੀ ਤੇ ਹਨ ਪਾਸੇ ਫੜਿਆ ਗਿਆ ਸਮਿਤ ਕੁਮਾਰ ਜਿਸ ਖਿਲਾਫ ਪੁਲਸ ਥਾਣਾ ਦੌਰਾਂਗਲਾ ਵਿੱਚ ਪਿੰਡ ਦੇ ਇੱਕ ਵਿਅਕਤੀ ਨੂੰ ਕਤਲ ਕਰਨ ਸਬੰਧੀ ਇਸ ਦੇ ਦੋ ਹੋਰ ਸਾਥੀਆਂ ਸਮੇਤ 302 ਦਾ ਮਾਮਲਾ ਦਰਜ ਹੈ ਅਤੇ ਉਕਤ ਸਮੇਤ ਦਾ ਪਰਿਵਾਰ ਕਰੀਬ ਢਾਈ ਤਿੰਨ ਸਾਲ ਤੋਂ ਸਰਨਾ ਪਠਾਨਕੋਟ ਵਿਖੇ ਰਹਿ ਰਿਹਾ ਹੈ ਅਤੇ ਸੁਮਿਤ ਨੂੰ ਮਾਣਯੋਗ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਡਿਊਟੀ ਕਰ ਰਿਹਾ ਸੀ l

Posted By: Jagjit Singh