ਨੀਟਾ ਮਾਹਲ, ਕਾਦੀਆਂ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਰਾਈਟ ਫਿਊਚਰ ਅਕੈਡਮੀ ਰਾਜਪੁਰਾ ਵੱਲੋਂ ਸਮੂਹ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਆਜ਼ਾਦੀ ਦਿਵਸ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਕਰਵਾਏ ਪ੍ਰਭਾਵਸ਼ਾਲੀ ਪੋ੍ਗਰਾਮ ਵਿੱਚ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ,ਕਵੀਸ਼ਰੀ, ਫੈਂਸੀ ਡਰੈੱਸ ਅਤੇ ਆਜ਼ਾਦੀ ਦਿਵਸ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ ਗਏ। ਸਕੂਲ ਦੇ ਪਿੰ੍ਸੀਪਲ ਗੁਰਸੇਵਕ ਰਿਆੜ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਮੌਕੇ ਵਧਾਈ ਦਿੱਤੀ। ਸਕੂਲ ਦੇ ਪ੍ਰਬੰਧਕ ਸੰਦੀਪ ਧਾਰੀਵਾਲ ਭੋਜਾ ਨੇ ਬੋਲਦਿਆਂ ਕਿਹਾ ਕਿ ਪੰਜਾਬੀਆਂ ਨੇ ਆਜ਼ਾਦੀ ਦੇ ਨਾਲ ਨਾਲ ਧਰਮ ਦੇ ਨਾਮ ਉੱਤੇ ਹੋਈ ਵੰਡ ਮੌਕੇ ਕਤਲੋਗਾਰਤ ਦਾ ਵੱਡਾ ਸੰਤਾਪ ਝੱਲਿਆ ਹੈ। ਪੰਜਾਬੀਆਂ ਦੇ ਜ਼ਿਹਨ ਵਿਚ ਅੱਜ ਵੀ ਆਜ਼ਾਦੀ ਦਿਹਾੜਾ ਰੌਲਿਆਂ ਦੀ ਗੱਲ ਦਾ ਚੇਤਾ ਕਰਵਾਉਂਦਾ ਹੈ। ਦੁੱਖ ਦੀ ਗੱਲ ਹੈ ਕਿ 75 ਸਾਲ ਬੀਤਣ ਤੋਂ ਬਾਅਦ ਵੀ ਫਿਰਕਾਪ੍ਰਸਤ ਤਾਕਤਾਂ ਅੱਜ ਵੀ ਧਰਮ ਦੇ ਨਾਂ ਉਪਰ ਹੀ ਆਪਣੀ ਸਿਆਸਤ ਅੱਗੇ ਵਧਾ ਰਹੀਆਂ ਹਨ। ਭਾਰਤੀ ਰਾਜਨੀਤੀ ਵਿੱਚ ਸਿੱਖਿਆ, ਸਿਹਤ ਸਹੂਲਤਾਂ, ਰੁੁਜ਼ਗਾਰ ਦੇ ਏਜੰਡੇ ਗਾਇਬ ਹਨ। ਉਨਾਂ੍ਹ ਧਰਮ ਨਿਰਪੇਖ ਤਾਕਤਾਂ ਨੂੰ ਅਪੀਲ ਕੀਤੀ ਕਿ ਫਿਰਕਾਪ੍ਰਸਤ ਤਾਕਤਾਂ ਦਾ ਡਟਵਾਂ ਵਿਰੋਧ ਕਰਨ, ਤਾਂ ਜੋ ਮੁੜ ਤੋਂ ਜਿਹਾ ਸੰਤਾਪ ਨਾ ਝੱਲਣਾ ਪਵੇ। ਦੇਸ਼ ਅੰਦਰ ਵਿਚਾਰਾਂ ਦੀ ਆਜ਼ਾਦੀ ਉੱਪਰ ਹੋ ਰਹੇ ਹਮਲਿਆਂ ਲਈ ਵੀ ਵੱਡੀ ਲਾਮਬੰਦੀ ਦੀ ਜ਼ਰੂਰਤ ਹੈ। ਇਸ ਮੌਕੇ ਸਕੂਲ ਦੇ ਅਧਿਆਪਕ ਸਹਿਬਾਨ ਸਰਬਜੀਤ ਕੌਰ, ਅਨੂ ਬਾਲਾ, ਨੇਹਾ ਸ਼ਰਮਾ, ਪਵਨਦੀਪ ਕੌਰ, ਮਨਪ੍ਰਰੀਤ ਬੇਰੀ ਕੁਲਜੀਤ ਕੌਰ, ਇਸ਼ਤਾ ਠਾਕੁਰ, ਰਜਵੰਤ ਕੌਰ ਆਦਿ ਹਾਜ਼ਰ ਸਨ।