ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ: ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀ ਓ ਪੀ ਚੰਦੂ ਵਡਾਲਾ ਵਿਖੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁੱਠਭੇੜ ਹੋ ਗਈ। ਜਿਸ ਦੌਰਾਨ ਬੀਐਸਐਫ ਦਾ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਅੱਜ ਸਵਾ ਪੰਜ ਵਜੇ ਦੇ ਕਰੀਬ ਚੰਦੂ ਵਡਾਲਾ ਪੋਸਟ ਦੇ ਜਵਾਨਾ ਸਰਹੱਦ ਤੇ ਸੰਘਣੀ ਧੁੰਦ ਦੌਰਾਨ ਹਿਲਜੁਲ ਵੇਖੀ ਗਈ। ਇਸ ਦੌਰਾਨ ਪਾਕਿ ਤਸਕਰਾਂ ਅਤੇ ਬੀਐੱਸਐਫ ਜਵਾਨਾਂ ਦੌਰਾਨ ਗੋਲੀਬਾਪੀ ਹੋਈ ਇਸ ਦੌਰਾਨ ਬੀਐਸਐਫ ਦੇ ਜਵਾਨ ਗਿਆਨ ਚੰਦ ਦੇ ਸਿਰ ਤੇ ਗੋਲੀ ਲੱਗਣ ਕਾਰਨ ਹੋ ਗੰਭੀਰ ਜ਼ਖਮੀ ਹੋ ਗਏ। ਜਦ ਕਿ ਬੀਐਸਐਫ ਜਵਾਨਾਂ ਵੱਲੋਂ 49ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਦੌਰਾਨ ਸਰਚ ਅਭਿਆਨ ਜਾਰੀ ਹੈ।

Posted By: Tejinder Thind