ਲਖਬੀਰ ਖੁੰਡਾ, ਧਾਰੀਵਾਲ : ਤਹਿਸੀਲ ਧਾਰੀਵਾਲ ਅਧੀਨ ਪੈਂਦੇ ਪਿੰਡ ਫੱਜੂਪੁਰ ਦੇ ਵਸਨੀਕ ਬਾਡੀ ਬਿਲਡਿੰਗ 'ਚ ਮਿਸਟਰ ਇੰਡੀਆ ਤੇ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਦਾ ਖਿਤਾਬ ਜਿੱਤਣ ਵਾਲੇ ਅਨਿਲ ਰਾਜ ਇਸ ਦੁਨੀਆਂ ਨੂੰ ਸਦੀਵੀਂ ਵਿਛੋੜਾ ਦੇ ਗਏ। ਇਸ ਸਬੰਧੀ ਜਾਣਕਾਰੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਨਿਲ ਰਾਜ ਪੀਏਪੀ 'ਚ ਸਹਾਇਕ ਸਬ ਇਸੰਪੈਕਟਰ ਵਜੋਂ ਡਿਊਟੀ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਅਨਿਲ ਰਾਜ ਦੀ ਟੇ੍ਨਿੰਗ ਦੌਰਾਨ ਦਿਲ ਦਾ ਦੌਰਾ ਪੈਦ ਕਾਰਨ ਅਚਾਨਕ ਮੌਤ ਹੋ ਗਈ।