ਸੁਖਦੇਵ ਸਿੰਘ, ਬਟਾਲਾ : ਬੀਤੇ ਦਿਨੀਂ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ 31ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਸ਼ਾਨ ਵੈਲਫੇਅਰ ਸੁਸਾਇਟੀ ਅਤੇ ਗੁਰੂ ਰਾਮ ਦਾਸ ਬਲੱਡ ਡੋਨਰਜ਼ ਸੁਸਾਇਟੀ ਬਟਾਲਾ ਵੱਲੋਂ ਲਗਾਇਆ ਗਿਆ। ਕੈਂਪ ਦੌਰਾਨ 15 ਖ਼ੂਨਦਾਨੀਆਂ ਨੇ ਖ਼ੂਨਦਾਨ ਕਰਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦਿੱਤੀ। ਸੁਸਾਇਟੀਆਂ ਦੇ ਸਰਪਰਸਤਾਂ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਟੀ-ਸ਼ਰਟਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਰੀਤ ਬੁਟਰ, ਅਮਨ ਬਾਜਵਾ, ਰਕੇਸ਼ ਕੁਮਾਰ, ਬੋਬੀ, ਮਲਕੀਤ, ਸੋਨੂੰ, ਹਰਮਨ, ਵਿਸ਼ਾਲ, ਡਿੰਪਲ, ਲਾਡੀ, ਸੰਨੀ, ਸੁਭਾਸ਼ ਕੁਮਾਰ, ਕਾਲੂ, ਜਸ਼ਨ, ਰਮੇਸ਼ ਚੋਪੜਾ, ਰੋਹਿਤ ਸ਼ਰਮਾ, ਵਰਿੰਦਰ ਕੁਮਾਰ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।