ਆਕਾਸ਼, ਗੁਰਦਾਸਪੁਰ : ਸਰਕਾਰੀ ਪ੍ਰਰਾਇਮਰੀ ਸਕੂਲ ਹਰਦੋ ਬਥਵਾਲਾ ਵੱਲੋਂ ਸਕੂਲ ਦੀ ਅਧਿਆਪਕਾ ਸੁਖਬੀਰ ਕੌਰ ਦੇ ਯਤਨਾਂ ਸਦਕਾ ਲਗਾਏ ਗਏ ਖ਼ੂਨਦਾਨ ਕੈਂਪ 'ਚ 25 ਯੂਨਿਟ ਖ਼ੂਨ ਇਕੱਤਰ ਕੀਤੇ ਗਏ। ਸਕੂਲ ਵੱਲੋਂ ਖ਼ੂਨ ਯੂਨਿਟ ਇਕੱਤਰ ਕਰਨ ਲਈ ਟੀਮ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੂੰ ਜ਼ਿੰਮੇਵਾਰੀ ਦਿੱਤੀ ਗਈ।

ਟੀਮ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਨੇ ਸਰਕਾਰੀ ਹਸਪਤਾਲ ਗੁਰਦਾਸਪੁਰ ਦੇ ਬਲੱਡ ਬੈਂਕ ਦੀ ਟੀਮ ਨਾਲ ਮਿਲਕੇ ਇਹ ਖੂਨ ਇਕੱਤਰ ਕੀਤਾ। ਡੀਸੀ ਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਟੀਮ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਅਧਿਆਪਕਾ ਸੁਖਬੀਰ ਕੌਰ ਵੱਲੋਂ ਕੀਤੇ ਜਾ ਰਹੇ ਸਮਾਜਿਕ ਕੰਮਾਂ ਦੀ ਤਾਰੀਫ ਕੀਤੀ ਗਈ। ਕੈਂਪ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮੈਂਬਰਾਂ, ਆਦਰਸ਼ ਕੁਮਾਰ ਪ੍ਰਵੀਨ ਅੱਤਰੀ ਮਨੂੰ ਸ਼ਰਮਾਂ, ਮੁਕੇਸ਼ ਸ਼ਰਮਾ, ਕਨੂੰ ਸੰਧੂ,ਪੁਸ਼ਪਿੰਦਰ ਸਿੰਘ, ਰਾਜੇਸ਼ ਬੱਬੀ, ਜਸਪਿੰਦਰ ਸਿੰਘ, ਸੰਦੀਪ ਕੁਮਾਬ, ਸੁਖਦੇਵ ਰਾਜ ਤੇ ਹਰਭਜਨ ਸਿੰਘ ਪਾਹੜਾ ਬੀਪੀਈਓ ਗੁਰਦਾਸਪੁਰ-2 ਨੂੰ ਕੈਂਪ ਦੌਰਾਨ ਵੱਖ ਵੱਖ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਡੀਸੀ ਨੇ ਸਮਾਜ ਸੇਵਾ ਦਲ ਦੇ ਐੱਨਆਰਆਈ ਸੈੱਲ ਦੇ ਪ੍ਰਧਾਨ ਤੇ ਕਮਿਸ਼ਨਰ ਯੂਐੱਸਏ ਸਰਦਾਰ ਹਰਦਿਆਲ ਸਿੰਘ ਜੌਹਲ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਲਾਡੀ ਸੁੱਖ ਬਥਵਾਲਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।