ਆਕਾਸ਼, ਗੁਰਦਾਸਪੁਰ : ਭਾਰਤ ਰਤਨ ਤੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਭਾਰਤੀ ਜਨਤਾ ਪਾਰਟੀ ਮੰਡਲ ਗੁਰਦਾਸਪੁਰ ਸ਼ਹਿਰੀ ਨੇ ਰਾਮਨਗਰ ਨੇੜੇ ਇਕ ਬਸਤੀ 'ਚ ਮੰਡਲ ਪ੍ਰਧਾਨ ਅਤੁੱਲ ਮਹਾਜਨ ਦੀ ਪ੍ਰਧਾਨਗੀ ਹੇਂਠ ਮਨਾਇਆ।


ਇਸ ਮੌਕੇ 'ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਭਾਜਪਾ ਵੱਲੋਂ ਬਸਤੀ 'ਚ ਮਾਸਕ, ਫਲ ਤੇ ਬਿਸਕੁਟ ਵੰਡੇ ਗਏ। ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਸਾਹਿਬ ਸਾਡੇ ਆਦਰਸ਼ ਹਨ, ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਹੀ ਅਸੀਂ ਸਮਾਜ 'ਚੋਂ ਉੱਚ-ਨੀਚ ਤੇ ਜਾਤ-ਪਾਤ ਨੂੰ ਖ਼ਤਮ ਕਰ ਸਕਦੇ ਹਾਂ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਜਸਬੀਰ ਸਿੰਘ, ਜ਼ਿਲ੍ਹਾ ਸਕੱਤਰ ਪ੍ਰਵੀਨ ਕੁਮਾਰ, ਜ਼ਿਲ੍ਹਾ ਕਾਰਜਕਾਰੀ ਮੈਂਬਰ ਡਿੱਕੀ ਸੈਣੀ, ਸਰਕਲ ਮਹਾਂਮੰਤਰੀ ਪ੍ਰੀਤਮ ਸਿੰਘ ਰਾਜਾ, ਕੁਨਾਲ ਗੁਪਤਾ, ਸਰਕਲ ਮੀਤ ਪ੍ਰਧਾਨ ਅੰਕੁਸ਼ ਮਹਾਜਨ, ਸ਼ਿਵ ਪ੍ਰਸਾਦ, ਰਾਜ ਚੌਹਾਨ, ਨਿਤਿਨ ਸ਼ੋਰੀ, ਸਰਕਲ ਸਕੱਤਰ ਅੰਕੁਰ ਸ਼ਰਮਾ, ਵਿਨੋਦ ਕੁਮਾਰ, ਰੈਮੀ ਸ਼ਰਮਾ, ਜ਼ਿਲ੍ਹਾ ਸੋਸ਼ਲ ਮੀਡੀਆ ਕਮ ਇੰਚਾਰਜ ਉਮੇਸ਼ਵਰ ਮਹਾਜਨ, ਸ੍ਰੀਮਤੀ ਕਿਰਨ ਮਹਿਰਾ, ਰਮਨ ਕੁਮਾਰ ਸਮੇਤ ਕਈ ਭਾਜਪਾ ਵਰਕਰ ਮੌਜੂਦ ਸਨ।

Posted By: Sarabjeet Kaur