ਸੁਖਦੇਵ ਸਿੰਘ, ਬਟਾਲਾ

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਲਿ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਦਾਸਪੁਰ ਅਮਰਜੀਤ ਸਿੰਘ ਭਾਟੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਬੀਰ ਸਿੰਘ ਵੱਲੋਂ ਬੀਤੇ ਦਿਨ ਈਟੀਟੀ ਅਧਿਆਪਕਾਂ ਨੂੰ ਬਤੌਰ ਹੈੱਡ ਟੀਚਰ ਪਦਉੱਨਤ ਕੀਤਾ ਗਿਆ ਸੀ। ਇਸ ਦੇ ਚੱਲਦਿਆਂ ਬਹੁਤ ਸਾਰੇ ਅਧਿਆਪਕਾਂ ਵੱਲੋਂ ਆਪਣਾ ਹੈੱਡ ਟੀਚਰ ਦਾ ਅਹੁੱਦਾ ਸੰਭਾਲ ਲਿਆ। ਇਸੇ ਤਹਿਤ ਭੁਪਿੰਦਰ ਸਿੰਘ ਦਿਓ ਵੱਲੋਂ ਸਰਕਾਰੀ ਪ੍ਰਰਾਇਮਰੀ ਸਕੂਲ ਹਰਦੋਝੰਡੇ ਬਲਾਕ ਬਟਾਲਾ ਵਿਖੇ ਹੈੱਡ ਟੀਚਰ ਦੀ ਪੋਸਟ ਤੇ ਜੁਆਇਨ ਕਰ ਲਿਆ। ਇਸ ਦੌਰਾਨ ਉਨਾਂ੍ਹ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਹਨਤ ਤੇ ਤਨਦੇਹੀ ਨਾਲ ਆਪਣੀ ਡਿਊਟੀ ਕਰਦੇ ਰਹਿਣਗੇ। ਇਸ ਮੌਕੇ ਡੀਈਓ ਐਲੀਮੈਂਟਰੀ ਅਮਰਜੀਤ ਸਿੰਘ, ਡਿਪਟੀ ਡੀਈਓ ਐਲੀਮੈਂਟਰੀ ਬਲਬੀਰ ਸਿੰਘ, ਬੀਪੀਈਓ ਬਟਾਲਾ ਜਸਵਿੰਦਰ ਸਿੰਘ, ਲੈਕਚਰਾਰ ਗੁਰਮੀਤ ਸਿੰਘ ਵੱਲੋਂ ਨਵ ਨਿਯੁਕਤ ਹੈੱਡ ਟੀਚਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਹੈੱਡ ਸੈਂਟਰ ਮੁੱਖ ਅਧਿਆਪਕ ਅਰਵਿੰਦਰਪਾਲ ਸਿੰਘ, ਟੀਚਰ ਰਛਪਾਲ ਸਿੰਘ ਉਦੋਕੇ, ਗੁਰਪ੍ਰਰੀਤ ਸਿੰਘ ਰੰਗੀਲਪੁਰ, ਜਤਿੰਦਰ ਸਿੰਘ ਬੱਜੂਮਾਨ, ਅਮਿਤ ਸਿੰਘ, ਰਾਮ ਸਿੰਘ, ਜਤਿੰਦਰ ਸਿੰਘ, ਸੰਜੀਵ ਵਰਮਾ, ਬਲਜਿੰਦਰ ਸਿੰਘ ਬੱਲ, ਰਾਕੇਸ਼ ਕੁਮਾਰ, ਮਨਜੀਤ ਸਿੰਘ ਆਦਿ ਹਾਜ਼ਰ ਸਨ।