ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਸਰਕਾਰ ਵੱਲੋਂ ਖਹਿਰਾ ਕੋਟਲੀ ਵਿਖੇ ਲਗਾਏ ਜਾ ਰਹੇ ਟੌਲ ਪਲਾਜ਼ਾ ਦੇ ਵਿਰੋਧ ਵਿਚ ਬੁੱਧਵਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਘਾਂ ਟੋਲ ਪਲਾਜ਼ਾ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਗੁਰਦਾਸਪੁਰ ਦੀ ਅਗਵਾਈ ਹੇਠ ਧਰਨੇ ਦੇ 31ਵੇਂ ਦਿਨ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਵੱਲੋਂ ਧਰਨਾ ਦਿਤਾ ਗਿਆ। ਇਸ ਮੌਕੇ ਤੇ ਧਰਨੇ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਸੁਖਦੇਵ ਰਾਜ਼ ਭੁਲਾ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਚੱਗੂਵਾਲ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਟੋਲ ਪਲਾਜ਼ਾ ਲਗਾਉਣ ਦੀ ਤਜਵੀਜ਼ ਰੱਦ ਨਹੀਂ ਕਰਦੀ ਧਰਨਾ ਲਗਾਤਾਰ ਜਾਰੀ ਰਹੇਗਾ। ਉਨਾਂ੍ਹ ਕਿਹਾ ਕੇ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਰਾਪਤ ਧਰਤੀ ਡੇਰਾ ਬਾਬਾ ਨਾਨਕ ਹੋ ਜਾਣ ਵਾਲੇ ਇਸ ਮਾਰਗ ਤੇ ਟੋਲ ਭਲਾ ਜਾਂ ਰੱਦ ਕਰਕੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਖੂਸ਼ ਕਰੇ। ਅੱਜ ਦੇ ਜਥੇ ਵਿਚ ਗੁਰਵਿੰਦਰ ਸਿੰਘ ਜ਼ਲਿ੍ਹਾ ਪ੍ਰਧਾਨ, ਦਲਬੀਰ ਸਿੰਘ ਜਨਰਲ ਸਕੱਤਰ, ਮੰਗਤ ਸਿੰਘ, ਸੁਖਦੇਵ ਰਾਜ, ਪੇ੍ਮ ਲਾਲ, ਵੇਦ ਪਰਕਾਸ, ਸੰਤੋਖ ਰਾਜ਼, ਦਲੀਪ ਸਿੰਘ, ਸੰਤੋਖ ਸਿੰਘ, ਜਸਪਾਲ ਸਿੰਘ, ਅਮਰੀਕ ਸਿੰਘ, ਸਤਪਾਲ ਸਿੰਘ, ਸਰਵਣ ਕੁਮਾਰ, ਤਰਲੋਕ ਸਿੰਘ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਤੇ ਧਰਨੇ ਤੇ ਬੈਠੇ ਸਾਥੀਆਂ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਜਰਨੈਲ ਸਿੰਘ ਸਪਰਾਵਾਂ, ਟਰਾਂਸਪੋਰਟ ਯੂਨੀਅਨ ਦੇ ਬਲਬੀਰ ਸਿੰਘ, ਬੀ ਕੇ ਯੂ ਏਕਤਾ ਉਗਰਾਹਾਂ ਦੇ ਨਾਜ਼ਰ ਸਿੰਘ ਅਤੇ ਟਰਾਂਸਪੋਰਟ ਯੂਨੀਅਨ ਵੱਲੋਂ ਨਰਿੰਦਰ ਪਾਲ ਕੌਰ ਭੋਪਰ ਸੈਦਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।