ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਾਮਰੇਡ ਅਜੀਤ ਰਾਜ ਬੰਨੀਆਂ, ਕਾਮਰੇਡ ਬਲਬੀਰ ਸਿੰਘ ਮੱਲ੍ਹੀ ਅਤੇ ਬਲਾਕ ਪ੍ਰਧਾਨ ਕੁਲਦੀਪ ਸਿੰਘ ਬਾਜਵਾ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿੱਚ ਸਭਾ ਦੇ ਸੂਬਾਈ ਆਗੂ ਕਾਮਰੇਡ ਸੰਤੋਖ ਸਿੰਘ ਸੰਘੇੜਾ, ਨਛੱਤਰ ਪਾਲ ਸਿੰਘ ਹੁਸ਼ਿਆਰਪੁਰ ਅਤੇ ਕਾਮਰੇਡ ਬਲਬੀਰ ਸਿੰਘ ਰੰਧਾਵਾ ਵਿਸ਼ੇਸ ਤੌਰ ਤੇ ਹਾਜਰ ਹੋਏ।

ਸ਼ਹੀਦੇ ਆਜ਼ਮ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਲੋਕਾਂ ਨੰੂ ਅਪਣੇ ਹੱਕਾਂ ਪ੍ਰਤੀ ਜਾਗਰੁਕ ਹੋਣ ਦੀ ਸਖਤ ਲੋੜ ਹੈ ਅਤੇ ਅਪਣੇ ਹੱਕ ਪ੍ਰਰਾਪਤ ਕਰਨ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿੱਚ ਇਲਾਕੇ ਦੀ ਹੋਣਹਾਰ ਵਿਦਿਆਰਥਣ ਦੀਕਸ਼ਾ ਕੁਮਾਰੀ ਨੂੰ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਅੰਤ ਵਿੱਚ ਕਾਮਰੇਡ ਬਲਬੀਰ ਸਿੰਘ ਮੱਲ੍ਹੀ ਵੱਲੋਂ ਸਮਾਗਮ ਵਿੱਚ ਭਾਗ ਲੈਣ ਲਈ ਉਚੇਚੇ ਤੌਰ 'ਤੇ ਪਹੁੰਚੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਆਮ ਲੋਕਾਂ ਦਾ ਧਨਵਾਦ ਕੀਤਾ ਗਿਆ। ਇਸ ਮੌਕੇ ਤੇ ਰਮੇਸ਼ ਭੋਗਲ, ਉਜਾਗਰ ਸਿੰਘ, ਅਜੀਤ ਸਿੰਘ, ਸੁਦਾਗਰ ਸਿੰਘ, ਅਮਨ ਕੁਮਾਰ, ਬੰਟੀ ਕੁਮਾਰ, ਬੋਧ ਰਾਜ, ਕੁਲਬੀਰ ਕੌਰ, ਗੁਰਦੀਪ ਕੌਰ, ਦਰਸ਼ਨ ਕੌਰ, ਅਮਰਜੀਤ ਕੌਰ, ਸੁਖਵਿੰਦਰ ਸਿੰਘ, ਗੁਰਸੇਵਕ ਸਿੰਘ ਬਾਜਵਾ, ਰਜਨਵਨੀਤ ਕੌਰ, ਕਰਨੈਲ ਸਿੰਘ ਅਤੇ ਬਚਨ ਲਾਲ ਵੀ ਹਾਜ਼ਰ ਸਨ।