ਕਾਹਨੂੰਵਾਨ : ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਚੋਚਨਾ ਵਿੱਚ ਵੀ ਇਸ ਵਾਰ ਪੰਚਾਇਤ ਦੀ ਚੋਣ ਨਿਰਵਿਰੋਧ ਹੋ ਗਈ। ਪਿੰਡ ਵਾਸੀਆਂ ਵੱਲੋਂ ਇਸ ਵਾਰ ਬੇਅੰਤ ਕੌਰ ਨੂੰ ਪਿੰਡ ਦੀ ਸਰਪੰਚ ਵੱਜੋਂ ਚੁਣਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਪਟਨ ਸੁਖਵਿੰਦਰ ਸਿੰਘ ਅਤੇ ਅਤੇ ਕੈਪਟਨ ਸੁਲੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਇਸ ਵਾਰ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਹੋਈ ਹੈ । ਉਨ੍ਹਾਂ ਕਿਹਾ ਕਿ ਇਸ ਚੋਣ ਲਈ ਉਹ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਇਲਾਕੇ ਦੀ ਸਮੁੱਚੀ ਕਾਂਗਰਸ ਦੀ ਟੀਮ ਦੇ ਬਹੁਤ ਰਿਣੀ ਹਨ। ਉਨ੍ਹਾਂ ਕਿਹਾ ਕਿ ਉਹ ਪਿੰਡ ਵਿੱਚ ਬਿਨਾਂ ਕਿਸੇ ਧੜੇਬੰਦੀ ਦੇ ਸਮੂਹ ਪਿੰਡ ਦਾ ਵਿਕਾਸ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਕੇਹਰ ਸਿੰਘ ਜੋਗਿੰਦਰ ਕੌਰ ਨਿਰਮਲ ਕੌਰ ਸੁਰਿੰਦਰ ਕੁਮਾਰ ਅਤੇ ਪਵਨ ਕੁਮਾਰ ਨੂੰ ਬਤੌਰ ਪੰਚ ਵਜੋਂ ਚੁਣਿਆ ਹੈ। ਇਸ ਮੌਕੇ ਸਮੁੱਚੀ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਵੋਟਰਾਂ ਨੇ ਸਨਮਾਨਿਤ ਕੀਤਾ। ਪਿੰਡ ਵਾਸੀਆਂ ਨੇ ਪ੍ਰਣ ਕੀਤਾ ਕਿ ਉਹ ਪਿੰਡ ਪਿੰਡ ਦੀ ਪੰਚਾਇਤ ਦੇ ਹਰ ਕੰਮ ਵਿੱਚ ਤਨੋ ਮਨੋ ਸਹਿਯੋਗ ਦੇਣਗੇ।