ਜੇਐੱਨਐੱਨ, ਬਟਾਲਾ : ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਸੀਐੱਮ ਬਣਨ ਤੋਂ ਬਾਅਦ ਬਟਾਲਾ 'ਚ ਕਾਂਗਰਸੀਆਂ ਵਿਚਕਾਰ ਚੱਲ ਰਹੀ ਖਿੱਚੋਤਾਣ ਨੇ ਨਵਾਂ ਮੋੜ ਲੈ ਲਿਆ ਹੈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਥੇ ਜ਼ਿਲ੍ਹਾ ਪੁਲਿਸ ਬਟਾਲਾ ਦੇ ਸਾਰੇ ਸੀਨੀਅਰ ਅਧਿਕਾਰੀ ਬਦਲ ਦਿੱਤੇ ਸਨ, ਉੱਥੇ ਹੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਕਰੀਬੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਨੂੰ ਬਦਲ ਕੇ ਆਪਣੇ ਨਜ਼ਦੀਕੀ ਪਵਨ ਕੁਮਾਰ ਪੰਮਾ ਨੂੰ ਚੇਅਰਮੈਨ ਦੀ ਕਮਾਨ ਸੌਂਪ ਦਿੱਤੀ ਸੀ। ਦੱਸ ਦੇਈਏ ਕਿ ਕਸਤੂਰੀ ਲਾਲ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖਾਸਮਖਾਸ ਹਨ। ਓਧਰ, ਕੈਪਟਨ ਦੇ ਸੀਐੱਮ ਦੀ ਕੁਰਸੀ ਤੋਂ ਉਤਰਦੇ ਹੀ ਮੁੜ ਬਟਾਲਾ 'ਚ ਸਿਆਸੀ ਹੰਗਾਮਾ ਮਚ ਗਿਆ ਹੈ। ਚੰਨੀ ਦੇ ਸੀਐੱਮ ਬਣਦੇ ਹੀ ਕੈਬਨਿਟ ਮੰਤੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪਾਵਰ 'ਚ ਆ ਗਏ ਹਨ ਜਿਸ ਦੇ ਚੱਲਦੇ ਬੁੱਧਵਾਰ ਨੂੰ ਬਟਾਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪਵਨ ਕੁਮਾਰ ਪੰਮਾ ਨੂੰ 22 ਦਿਨਾਂ ਬਾਅਦ ਚੇਅਰਮੈਨ ਦੀ ਕੁਰਸੀ ਤੋਂ ਉਤਾਰ ਦਿੱਤਾ ਗਿਆ ਹੈ ਤੇ ਦੁਬਾਰਾ ਕਸਤੂਰੀ ਲਾਲ ਸੇਠ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਹੈ।

ਕਾਬਿਲੇਜ਼ਿਕਰ ਹੈ ਕਿ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਜ਼ਦੀਕੀ ਕਸਤੂਰੀ ਲਾਲ ਸੇਠ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਨ ਜਿਨ੍ਹਾਂ ਨੂੰ 31 ਅਗਸਤ ਨੂੰ ਕੁਰਸੀ ਤੋਂ ਉਤਾਰ ਕੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਦੇ ਨਜ਼ਦੀਕੀ ਪਵਨ ਕੁਮਾਰ ਪੰਮਾ ਨੂੰ 31 ਅਗਸਤ ਨੂੰ ਟਰੱਸਟ ਦੀ ਕੁਰਸੀ ਸੌਂਪੀ, ਉੱਥੇ ਹੀ 22 ਸੰਬਰ ਨੂੰ ਦੁਬਾਰਾ ਬਟਾਲਾ 'ਚ ਹਲਚਲ ਹੋਈ ਤੇ ਚੇਅਰਮੈਨ ਪੰਮਾ ਨੂੰ ਕੁਰਸੀ ਤੋਂ ਉਤਾਰ ਕੇ ਦੁਬਾਰਾ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੇ ਨਜ਼ਦੀਕੀ ਕਸਤੂਰੀ ਲਾਲ ਸੇਠ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਚੰਨੀ ਅੰਮ੍ਰਿਤਸਰ ਫੇਰੀ ਦੌਰਾਨ ਐਕਸ਼ਨ ਮੂਡ 'ਚ ਦਿਖਾਈ ਦਿੱਤੇ। ਉਨ੍ਹਾਂ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਦੀ ਥਾਂ ਦਮਨਦੀਪ ਸਿੰਘ ਉੱਪਲ ਨੂੰ ਟਰੱਸਟ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਦਮਨਦੀਪ ਸਿੰਘ ਉੱਪਲ ਵਾਰਡ ਨੰਬਰ 26 ਤੋਂ ਕੌਂਸਲਰ ਹਨ, ਜੋ ਕਿ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਦੇ ਹਲਕੇ ਪੂਰਬੀ ਅਧੀਨ ਆਉਂਦੀ ਹੈ। ਇਹ ਐਲਾਨ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਦੀ ਮੌਜੂਦਗੀ 'ਚ ਕੀਤਾ। ਕੌਂਸਲਰ ਦਮਨਦੀਪ ਨੂੰ ਸਿੱਧੂ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ ਤੇ ਉਹ ਹਰ ਮੁਸ਼ਕਲ ਦੌਰ ਵਿਚ ਨਵਜੋਤ ਸਿੰਘ ਸਿੱਧੂ ਨਾਲ ਖੜ੍ਹੇ ਨਜ਼ਰ ਆਏ। ਸ਼ਾਇਦ ਇਸੇ ਦੇ ਇਨਾਮ ਵਜੋਂ ਉਨ੍ਹਾਂ ਨੂੰ ਇਸ ਅਹੁਦੇ ਨਾਲ ਨਿਵਾਜਿਆ ਗਿਆ। ਇਹ ਫੈਸਲਾ ਇਹ ਵੀ ਸਿੱਧ ਕਰਦਾ ਹੈ ਮੁੱਖ ਮੰਤਰੀ ਚੰਨੀ ਸਿੱਧੂ ਦੇ ਇਸ਼ਾਰੇ 'ਤੇ ਆਉਂਦੇ ਦਿਨਾਂ 'ਚ ਹੋਰ ਵੀ ਅਹਿਮ ਫੈਸਲੇ ਲੈ ਸਕਦੇ ਹਨ। ਬੁੱਧਵਾਰ ਨੂੰ ਮੁੱਖ ਮੰਤਰੀ ਦੀ ਫੇਰੀ ਦੌਰਾਨ ਜਦੋਂ ਉਹ ਸਵੇਰੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ। ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਦਿਨੇਸ਼ ਬੱਸੀ ਵੀ ਉਥੇ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਇਸ ਫੈਸਲੇ ਨਾਲ ਚਰਚਾ ਛਿੜ ਗਈ ਹੈ ਕਿ ਆਉਂਦੇ ਦਿਨਾਂ ਵਿਚ ਕੁਝ ਹੋਰਨਾਂ ਨੂੰ ਵੀ ਆਪਣੇ ਅਹੁਦਿਆਂ ਤੋਂ ਹੱਥ ਧੋਣੇ ਪੈ ਸਕਦੇ ਹਨ।

Posted By: Seema Anand