ਪਵਨ ਤੇ੍ਹਨ, ਬਟਾਲਾ

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਧਾਨ ਸੁਨੀਲ ਜਾਖੜ ਵੱਲੋਂ ਭੇਜੀ ਗਈ ਰਾਸ਼ੀ ਤਹਿਤ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਦੀਆਂ ਕੁੱਲ 13 ਵਾਰਡਾਂ ਦਾ ਕੂੜਾ ਕਰਕਟ ਇਕੱਠਾ ਕਰਨ ਲਈ ਖਰੀਦੇ 13 ਈ-ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ ਤੌਰ 'ਤੇ ਨਾਇਬ ਤਹਿਸੀਲਦਾਰ ਵਰਿਆਮ ਸਿੰਘ ਅਤੇ ਵਿਕਟਰੀ ਇਲੈਕਟ੍ਰੀਕਲ ਇੰਟਰਨੈਸ਼ਨਲ ਕੰਪਨੀ ਦੀ ਫਾਇਨੈਂਸ ਅਤੇ ਡਿਵੈਲਪਮੈਂਟ ਅਫ਼ਸਰ ਭਾਵਨਾ ਸਾਹਨੀ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਫ਼ਤਹਿਗੜ੍ਹ ਚੂੜੀਆਂ ਨੂੰ ਸਵੱਛ ਬਣਾਉਣ ਦੇ ਮਕਸਦ ਤਹਿਤ 24 ਲੱਖ 44 ਹਜ਼ਾਰ ਦੀ ਲਾਗਤ ਨਾਲ ਖਰੀਦੇ ਇਹ ਈ-ਰਿਕਸ਼ਾ ਸ਼ਹਿਰ ਵਿੱਚ ਚੱਲਣਗੇ, ਜੋ ਕਿ ਪ੍ਦੂਸ਼ਣ ਮੁਕਤ ਹਨ। ਉਨ੍ਹਾਂ ਕਿਹਾ ਕਿ ਇਹ ਰਿਕਸ਼ੇ ਸ਼ਹਿਰ ਦੀਆਂ 13 ਵਾਰਡਾਂ ਵਿੱਚੋਂ ਘਰ-ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਇਕੱਠਾ ਕਰਨਗੇ ਅਤੇ ਡੰਪ ਤੱਕ ਲੈ ਕੇ ਜਾਣ ਵਿੱਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਅਤੇ ਸਵੱਛ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਚਨਬੱਧ ਹੈ ਅਤੇ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਚੂੜੀਆਂ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਕਸਰ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਲਈ ਸਰਕਾਰ ਵੱਲੋਂ ਭੇਜੀ ਰਾਸ਼ੀ ਪਾਸ ਕਰ ਦਿੱਤੀ ਗਈ ਹੈ। ਬਾਜਵਾ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਪ੍ਧਾਨ, ਕੌਂਸਲਰਾਂ ਅਤੇ ਕਾਂਗਰਸੀ ਵਰਕਰਾਂ ਦਾ ਸਾਥ ਮੰਗਦਿਆਂ ਕਿਹਾ ਕਿ ਉਹ ਸਿਆਸਤ ਤੋਂ ਉਪਰ ਉੱਠ ਕੇ ਸ਼ਹਿਰ ਵਿੱਚ ਹੋਣ ਵਾਲੇ ਕੰਮਾਂ ਨੂੰ ਪਹਿਲ ਦੇਣ ਤਾਂ ਜੋ ਫ਼ਤਹਿਗੜ੍ਹ ਚੂੜੀਆਂ ਦੇ ਲੋਕਾਂ ਨੇ ਸਰਕਾਰ 'ਤੇ ਜੋ ਉਮੀਦਾਂ ਲਗਾਈਆਂ ਹਨ, ਨੂੰ ਪੂਰਿਆਂ ਕੀਤਾ ਜਾ ਸਕੇ। ਇਸ ਮੌਕੇ ਵਿਕਟਰੀ ਇਲੈਕਟ੍ਰੀਕਲ ਇੰਟਰਨੈਸ਼ਨਲ ਕੰਪਨੀ ਦੀ ਫਾਇਨੈਂਸ ਅਤੇ ਡਿਵੈਲਪਮੈਂਟ ਅਫ਼ਸਰ ਭਾਵਨਾ ਸਾਹਨੀ ਨੇ ਈ-ਰਿਕਸ਼ਿਆਂ ਦੇ ਫ਼ਾਇਦਿਆਂ ਬਾਰੇ ਦੱਸਦਿਆਂ ਕਿਹਾ ਕਿ ਇਹ ਈ-ਰਿਕਸ਼ੇ ਪ੍ਦੂਸ਼ਣ ਫ੍ਰੀ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਦਾ ਪੈਟਰੋਲ ਅਤੇ ਡੀਜ਼ਲ ਦਾ ਖ਼ਰਚਾ ਬਚੇਗਾ ਤੇ 2 ਯੂਨਿਟ ਵਿੱਚ ਇਹ ਰਿਕਸ਼ੇ ਚਾਰਜ ਹੋਣਗੇ। ਉਨ੍ਹਾਂ ਕਿਹਾ ਕਿ 100 ਕਿਲੋਮੀਟਰ ਤੱਕ ਚੱਲਣ ਵਾਲੇ ਇਹ ਰਿਕਸ਼ੇ ਕਰੀਬ 500 ਤੋਂ 600 ਕਿਲੋ ਕੂੜੇ ਦੀ ਖਿਚਾਈ ਕਰਨਗੇ। ਭਾਵਨਾ ਸਾਹਨੀ ਨੇ ਕਿਹਾ ਕਿ ਏਸ਼ੀਆ ਦੀਆਂ ਸਾਰੀਆਂ ਸਟੇਟਾਂ ਵਿੱਚ ਇਹ ਰਿਕਸ਼ੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ 'ਗੋ ਗਰੀਨ, ਗੋ ਕਲੀਨ' ਤਹਿਤ ਇਹ ਰਿਕਸ਼ੇ ਈਕੋ ਫਰੈਂਡਲੀ ਹਨ ਅਤੇ ਹਾਈਡ੍ੋਲਿਕ ਤਰੀਕੇ ਨਾਲ ਇਹ ਆਪਣਾ ਕੰਮ ਕਰਨ ਵਿੱਚ ਸਹਾਈ ਹੋਣਗੇ। ਇਸ ਮੌਕੇ ਨਗਰ ਕੌਂਸਲ ਪ੍ਧਾਨ ਬਲਜੀਤ ਸਿੰਘ ਚੌਹਾਨ, ਕੌਂਸਲਰ ਦਵਿੰਦਰ ਬਧਵਾਰ, ਕੌਂਸਲਰ ਲਖਵਿੰਦਰ ਸਿੰਘ ਬੱਲ, ਕੌਂਸਲਰ ਹਰਦਵਿੰਦਰ ਸਿੰਘ ਭਾਟੀਆ, ਕੌਂਸਲਰ ਗੁਰਜਿੰਦਰ ਸਿੰਘ ਮੱਲੀ, ਕੌਂਸਲਰ ਪ੍ਵੇਜ ਮਸੀਹ, ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦੀ, ਕੌਂਸਲਰ ਕੁਲਬੀਰ ਜੋਸ਼ੀ, ਕੌਂਸਲਰ ਹਰਕੀਰਤਨ ਕੌਰ, ਕੌਂਸਲਰ ਕਮਲੇਸ਼, ਕੌਂਸਲਰ ਮਨਦੀਪ ਕੌਰ ਗਿੱਲ, ਕੌਂਸਲਰ ਪ੍ਤਿਭਾ ਰਾਣੀ, ਸਾਬਕਾ ਸਰਪੰਚ ਰਾਜ ਕੁਮਾਰ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਪ੍ਧਾਨ ਰੋਸ਼ਨ ਜੋਸਫ, ਸਿਟੀ ਪ੍ਧਾਨ ਕੇਵਲ ਕਿ੍ਸ਼ਨ ਕੌਡੇ ਸ਼ਾਹ ਆਦਿ ਹਾਜ਼ਰ ਸਨ।