ਰਾਕੇਸ਼ ਜੀਵਨ ਚੱਕ, ਦੌਰਾਂਗਲਾ

ਬਾਬਾ ਸ੍ਰੀ ਚੰਦ ਖਾਲਸਾ ਕਾਲਜ ਫਾਰ ਵੂਮੈਨ ਗਾਹਲੜੀ ਵਿਖੇ ਨਸ਼ਾ ਮੁਕਤ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਕਾਲਜ ਵਿਦਿਆਰਥਣਾਂ ਨੇ ਭਾਸ਼ਣ ਅਤੇ ਕਵਿਤਾ ਰਾਹੀਂ ਨਸ਼ਿਆਂ ਦੇ ਕੋਹੜ ਨੂੰ ਦੂਰ ਕਰਨ ਲਈ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਸਮੇਂ ਕਾਲਜ ਦੇ ਕੋਆਰਡੀਨੇਟਰ ਹਰਦੀਪ ਕੌਰ ਨੇ ਕਾਲਜ ਵਿਦਿਆਰਥਣਾਂ ਨੂੰ ਨਸ਼ਿਆਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮੇਂ ਸਮੂਹ ਕਾਲਜ ਸਟਾਫ ਹਾਜ਼ਰ ਸੀ।