ਸ਼ਾਮ ਸਿੰਘ ਘੁੰਮਣ, ਦੀਨਾਨਗਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਐੱਮਏ ਪੰਜਾਬੀ ਪਹਿਲੇ ਸਮੈਸਟਰ ਦੇ ਨਤੀਜਿਆਂ ਵਿੱਚ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਹੋਣਹਾਰ ਵਿਦਿਆਰਥਣ ਕਾਮਨੀ ਨੇ 318 ਅੰਕ ਪ੍ਰਰਾਪਤ ਕਰਕੇ ਵਰਸਿਟੀ ਚੋਂ ਪਹਿਲਾ ਸਥਾਨ ਪ੍ਰਰਾਪਤ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਡਾ. ਕੁਲਵਿੰਦਰ ਕੌਰ ਛੀਨਾ ਨੇ ਦੱਸਿਆ ਕਿ ਕਾਮਨੀ ਹੋਣਹਾਰ ਵਿਦਿਆਰਥਣ ਹੈ ਜਿਸਦਾ ਸੁਪਨਾ ਟਾਪ ਪੁਜੀਸ਼ਨ ਵਿੱਚ ਐੱਮਏ ਪੰਜਾਬੀ ਅਤੇ ਫਿਰ ਪੀਐੱਚਡੀ ਕਰਨ ਤੋਂ ਬਾਅਦ ਕਾਲਜ ਲੈਕਚਰਾਰ ਬਣ ਕੇ ਸਿੱਖਿਆ ਦੇ ਖੇਤਰ ਵਿੱਚ ਨਵੀਂਆਂ ਬੁਲੰਦੀਆਂ ਛੂਹਣਾ ਹੈ। ਵਿਦਿਆਰਥਣ ਦੀ ਇਸ ਪ੍ਰਰਾਪਤੀ ਲਈ ਕਾਲਜ ਪਿੰ੍ਸੀਪਲ ਡਾ. ਰੀਨਾ ਤਲਵਾੜ ਨੇ ਵਿਦਿਆਰਥਣ ਕਾਮਨੀ ਦੇ ਇਲਾਵਾ ਪੰਜਾਬੀ ਵਿਭਾਗ ਮੁਖੀ ਡਾ. ਕੁਲਵਿੰਦਰ ਕੌਰ ਛੀਨਾ, ਅਧਿਆਪਕਾਵਾਂ ਡਾ. ਰਮਨਦੀਪ, ਜਗਦੀਸ਼ ਕੌਰ, ਅਮਨਦੀਪ, ਸਤਿੰਦਰ ਕੌਰ, ਬੇਵੀ, ਹਰਿੰਦਰ ਕੌਰ, ਮਨਜਿੰਦਰ, ਕੁਲਵਿੰਦਰ ਕੌਰ ਅਤੇ ਲਲਿਤਾ ਨੂੰ ਵੀ ਵਧਾਈ ਦਾ ਪਾਤਰ ਦੱਸਿਆ ਹੈ।