ਸਟਾਫ ਰਿਪੋਟਰ, ਬਟਾਲਾ : 1947 ਨੂੰ ਦੇਸ਼ ਪੰਜਾਬ ਦੀ ਹੋਈ ਵੰਡ ਦੌਰਾਨ ਹੋਈ ਹਿੰਸਾ ਵਿਚ ਜਾਨਾਂ ਗਵਾਉਣ ਵਾਲੇ ਲੋਕਾਂ ਦੀ ਯਾਦ 'ਚ ਗੁਰਦੁਆਰਾ ਕੰਧ ਸਾਹਿਬ ਵਿਖੇ 10 ਮਿੰਟ ਮੂਲ਼ ਮੰਤਰ ਦਾ ਪਾਠ ਕਰਕੇ ਉਨਾਂ੍ਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ। ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਲੱਖਾਂ ਜਾਨਾਂ ਗਵਾਉਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਤੇ ਸ਼ਰਧਾ ਤੇ ਸਤਿਕਾਰ ਭੇਟ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਭਾਵੇਂ ਦੇਸ਼ ਨੂੰ ਅਜ਼ਾਦ ਹੋਇਆ 75 ਸਾਲ ਹੋ ਗਏ ਹਨ, ਪਰ ਪੰਜਾਬ ਆਪਣੇ ਦਿਲ ਤੇ ਖਿੱਚੀ ਹੋਈ ਲਕੀਰ ਦਾ ਸੰਤਾਪ ਅੱਜ ਵੀ ਹੰਢਾ ਰਿਹਾ ਹੈ। ਉਨਾਂ੍ਹ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 95% ਕੁਰਬਾਨੀਆ ਕਰਨ ਵਾਲ਼ੀ ਸਿੱਖ ਕੌਮ 'ਤੇ ਪੰਜਾਬ ਅੱਜ ਵੀ ਸੰਤਾਪ ਭੁਗਤ ਰਿਹਾ ਹੈ। ਜਥੇਦਾਰ ਜੱਸਲ ਕਿਹਾ ਕਿ ਸਿੱਖਾਂ ਲਈ ਦੋਹਰੇ ਮਾਪਦੰਡ ਅਪਨਾਏ ਜਾ ਰਹੇ ਹਨ। ਸੰਸਾਰ ਵਿੱਚ ਸਜਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ, ਪਰ ਭਾਰਤ ਅੰਦਰ 30-30 32-32 ਸਾਲ ਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜੱਸਲ ਨੇ ਕਿਹਾ ਕਿ ਜਿਨਾਂ੍ਹ ਬਲੀਦਾਨ ਸਿੱਖਾਂ ਨੇ ਦਿੱਤਾ ਹੈ। ਉਨਾਂ੍ਹ ਕਿਸ਼ੇ ਵੀ ਨਹੀਂ ਕੀਤਾ, ਪਰ ਸਿੱਖਾਂ ਨੂੰ ਹੱਕਾਂ ਤੋਂ ਵਾਂਝੇ ਕਰਕੇ ਸਦਾ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਇਸ ਮੌਕੇ ਨਿਸ਼ਾਨ ਸਿੰਘ ਪੰਧੇਰ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਮਨਜੀਤ ਸਿੰਘ ਜਫਰਵਾਲ ਮੈਨੇਜਰ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਡੇਹਰਾ ਸਾਹਿਬ, ਭਾਈ ਗੁਰਵਿੰਦਰ ਸਿੰਘ ਖਾਲਸਾ ਗੰ੍ਥੀ, ਭਾਈ ਕੁਲਜੀਤ ਸਿੰਘ ਗੰ੍ਥੀ, ਭਾਈ ਗੁਰਦੇਵ ਸਿੰਘ, ਸਤਨਾਮ ਸਿੰਘ ਸਮਰੱਥ, ਬਾਬਾ ਲੱਖਾ ਸਿੰਘ, ਗੁਰਵਿੰਦਰ ਸਿੰਘ ਸੈਦਪੁਰ, ਮਲਕੀਤ ਸਿੰਘ ਹੈਪੀ, ਰੇਸ਼ਮ ਸਿੰਘ ਖਹਿਰਾ, ਹਰਭਿੰਦਰ ਸਿੰਘ, ਬਲਜੀਤ ਸਿੰਘ, ਕਵਲਜੀਤ ਸਿੰਘ ਬਹਾਦਰ ਹੂਸੈਨ ਆਦਿ ਹਾਜ਼ਰ ਸਨ।