ਪੱਤਰ ਪ੍ਰਰੇਰਕ, ਅਲੀਵਾਲ : ਹਰ ਸਾਲ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾਂਦੀ ਹੈ। ਇਸ ਸਬੰਧੀ ਸੈਮੀਨਾਰ ਲਾਏ ਹਨ, ਕਈ ਸਿਆਣੇ ਕਿਸਾਨ ਸਮਝ ਗਏ, ਪਰ ਕਈ ਕਿਸਾਨ ਅਜੇ ਵੀ ਪਰਾਲੀ ਨੂੰ ਅੱਗ ਲਾ ਰਹੇ ਹਨ ਤੇ ਪ੍ਰਦੂਸ਼ਣ ਫੈਲਾਉਣ ਵਿੱਚ ਆਪਣਾ ਯੋਗਦਾਨ ਪੂਰਾ-ਪੂਰਾ ਯੋਗਦਾਨ ਪਾ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ ਨੇ ਕੀਤਾ। ਉਹਨਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਤੇ ਫੈਲਦਾ ਹੀ ਹੈ, ਪਰ ਇਸਦੇ ਨਾਲ-ਨਾਲ ਜਮੀਨ ਦਾ ਉਪਜਾਊਪਨ ਵੀ ਘੱਟਦਾ ਹੈ, ਜਿਸ ਕਰਕੇ ਅਗਲੇ ਸਾਲ ਝਾੜ ਘੱਟ ਜਾਂਦਾ ਹੈ, ਕਿਉਂਕ ਪਰਾਲੀ ਸਾੜਨ ਨਾਲ ਸਾਡੇ ਮਿੱਤਰ ਜੀਵ-ਜੰਤੂ ਵੀ ਨਸ਼ਟ ਹੋ ਜਾਂਦੇ ਹਨ, ਜੋ ਕਿ ਫਸਲਾਂ ਲਈ ਲਾਭਕਾਰੀ ਹੁੰਦੇ ਹਨ। ਆਉ ਅਸੀਂ ਰਲਕੇ ਕੇ ਪ੍ਰਣ ਲਈਏ ਕਿ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਸਗੋਂ ਪਰਾਲੀ ਨੂੰ ਅੱਗ ਲਾਉਣ ਵਾਲਿਆਂ ਨੂੰ ਵੀ ਪੇ੍ਰਿਤ ਕਰਾਂਗੇ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਆਪਣੇ ਵਾਤਾਵਰਨ ਸਾਫ਼-ਸੁਥਰਾ ਰੱਖਣ ਵਿੱਚ ਯੋਗਦਾਨ ਪਾਉਣ।