ਸੁਰਿੰਦਰ ਮਹਾਜਨ, ਪਠਾਨਕੋਟ

ਖੇਤਰ ਵਿਚ ਸਿੱਖਿਆ ਦਾ ਚਾਨਣ ਫੈਲਾ ਰਿਹਾ ਅਜਾਦੀ ਤੋਂ ਪਹਿਲਾਂ 1946 ਦਾ ਸਥਾਪਤ ਆਰੀਆ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਵਿਖੇ ਸਲਾਨਾ ਇਨਾਮ ਵੰਡ ਸਮਾਗਮ ਪਿ੍ਰੰਸੀਪਲ ਡਾ. ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਮੱੁਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਇਸ ਸਕੂਲ ਦੇ ਸਾਬਕਾ ਪਿ੍ਰੰਸੀਪਲ ਮਦਨ ਚੰਦਰ ਜੋਸ਼ੀ, ਸਾਬਕਾ ਅਧਿਆਪਕ ਜਗਮੋਹਨ ਲਾਲ ਗੁਪਤਾ, ਤਰਸੇਮ ਲਾਲ ਉਚੇਚੇ ਤੌਰ 'ਤੇ ਪੁਜੇ। ਇਸ ਮੌਕੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦਾ ਸਕੂਲ ਪਹੁੰਚਣ 'ਤੇ ਸਕੂਲ ਮੈਨੇਜਰ ਸੰਜੀਵ ਪੁਰੀ, ਕੋ ਮੈਨੇਰ ਅਰੁਣ ਗਾਂਧੀ ਤੇ ਸਕੂਲ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਥੇ ਇਹ ਦਸਣਾ ਬਣਦਾ ਹੈ ਕਿ ਮਾਸਟਰ ਮੋਹਨ ਲਾਲ ਨੇ ਇਸੇ ਹੀ ਸਕੂਲ ਤੋਂ ਇਕ ਟੀਚਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ 38 ਸਾਲ ਇਥੇ ਹੀ ਅਧਿਆਪਕ ਵਜੋਂ ਸਕੂਲ ਨੂੰ ਸੇਵਾ ਦਿੱਤੀ। ਉਨ੍ਹਾਂ ਨੇ ਬੱਚਿਆਂ ਨਾਲ ਆਪਣੇ ਜੀਵਨ ਦੀਆਂ ਮਿਠੀਆਂ ਯਾਦਾਂ ਨੂੰ ਸਾਂਝਾ ਕਰਦੇ ਹੋਏ ਬੱਚਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਅਤੇ ਮੁੱਖ ਮਹਿਮਾਨ ਵਲੋਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ ਰਾਕੇਸ਼ ਸ਼ਰਮਾ ਅਤੇ ਮੈਨੇਜਰ ਸੰਜੀਵ ਪੁਰੀ ਨੇ ਦੱਸਿਆ ਕਿ ਉਨ੍ਹਾਂ ਦੀ ਹਰ ਵੇਲੇ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਵਧੀਆ ਤੋਂ ਵਧੀਆ ਸਿੱਖਿਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਭਵਿੱਖ ਵਿਚ ਇਕ ਚੰਗੇ ਨਾਗਰਿਕ ਬਣ ਕੇ ਦੇਸ਼ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਇਸ ਮੌਕੇ ਰਾਜੇਸ਼ ਪਠਾਨੀਆ, ਕਪਿਲ ਗੁਪਤਾ, ਭਾਰਤੀ ਸ਼ਰਮਾ, ਰਾਮ ਪ੍ਰਸਾਦ, ਅਮਿਤ ਮਹਾਜਨ, ਸਦਾਨੰਦ, ਮੈਡਮ ਅੰਜੂ, ਮੈਡਮ ਇੰਦੂ, ਮੈਡਮ ਅੰਜਲੀ ਆਦਿ ਮੌਜੂਦ ਸਨ।