ਕੁਲਦੀਪ ਜਾਫਲਪੁਰ, ਕਾਹਨੂੰਵਾਨ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਕਾਹਨੂੰਵਾਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਜਵੰਦ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ। ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੇ ਪੈਨਸ਼ਨਰਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਜਿਵੇਂ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਪ੍ਰਰਾਪਤ ਕਰਕੇ ਪੈਨਸ਼ਨਰਜ਼ ਪੱਖੀ ਬਣਾਉਣਾ, ਨਕਦੀ ਰਹਿਤ ਮੈਡੀਕਲ ਇਲਾਜ ਦੀ ਸਹੂਲਤ ਤਹਿਤ 2500 ਰੁਪਏ ਮਹੀਨਾਵਾਰ ਮੈਡੀਕਲ ਭੱਤਾ ਦੇਣਾ, ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਰਿਲੀਜ਼ ਕਰਕੇ ਤੁਰੰਤ ਬਕਾਏ ਦੇਣੇ ਆਦਿ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨਾਂ੍ਹ ਨੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਅੱਗੇ ਪਾਉਣ ਦੀ ਵੀ ਸਖ਼ਤ ਨਿਖੇਧੀ ਕੀਤੀ। ਇਸ ਮੌਕੇ ਇਕੱਤਰਤਾ ਨੂੰ ਜਵੰਦ ਸਿੰਘ, ਈਸ਼ਰ ਸਿੰਘ, ਸੁਰੇਸ਼ ਸ਼ਰਮਾ, ਭਜਨ ਸਿੰਘ, ਸਲਵੰਤ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਪਿਛਲੇ ਮਹੀਨੇ ਵਿੱਛੜੇ ਸਾਥੀਆਂ ਸੁਰਿੰਦਰ ਸਿੰਘ ਕੋਟਲੀ, ਤਰਸੇਮ ਸਿੰਘ ਸੱਲੋ ਪੁਰ, ਕਰਨੈਲ ਸਿੰਘ ਭੱਟੀਆਂ, ਨਿਰਮਲ ਸਿੰਘ ਲਾਧੂਪੁਰ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਇਸ ਮੌਕੇ ਪੇ੍ਮ ਚੰਦ, ਆਈਜੈਕ ਮਸੀਹ, ਦਰਬਾਰੀ ਲਾਲ, ਗਿਆਨ ਸਿੰਘ, ਭਜਨ ਸਿੰਘ ਅਤੇ ਹੋਰ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।