ਸ਼ਾਮ ਸਿੰਘ ਘੁੰਮਣ, ਦੀਨਾਨਗਰ : ਗਣੇਸ਼ ਮਹਾਉਤਸਵ ਮੌਕੇ 'ਤੇ ਬਹਿਰਾਮਪੁਰ 'ਚ ਸ਼੍ਰੀ ਬ੍ਰਾਹਮਣ ਸਭਾ ਯੂਥ ਵਿੰਗ ਦੇ ਮੀਤ ਪ੍ਰਧਾਨ ਮਾਸਟਰ ਨਰੇਸ਼ ਸ਼ਰਮਾ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਸ਼੍ਰੀ ਬ੍ਰਾਹਮਣ ਸਭਾ ਯੂਥ ਵਿੰਗ ਦੇ ਸੂਬਾ ਪ੍ਰਧਾਨ ਤੇ ਲੋਕ ਸੇਵਾ ਸਮਿਤੀ ਦੇ ਪ੍ਰਧਾਨ ਡਾ. ਸੋਨੂੰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂਕਿ ਵਿਸ਼ੇਸ਼ ਮਹਿਮਾਨਾਂ ਦੇ ਤੌਰ ਤੇ ਠਾਕੁਰ ਬਲਦੇਵ ਸਿੰਘ, ਅਭਿਸ਼ੇਕ ਠਾਕੁਰ, ਸੂਬੇਦਾਰ ਸੁਖਦੇਵ ਰਾਜ ਅਤੇ ਐਡਵੋਕੇਟ ਧੀਰਜ ਸ਼ਰਮਾ ਹਾਜਰ ਹੋਏ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਡਾ. ਸੋਨੂੰ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਸੋਨੂੰ ਸ਼ਰਮਾ ਨੇ ਕਿਹਾ ਕਿ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨ ਨਾਲ ਹਰ ਤਰਾਂ੍ਹ ਦੇ ਸੰਕਟ ਦੂਰ ਹੁੰਦੇ ਹਨ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਸਮਾਗਮ ਦੌਰਾਨ ਮਸ਼ਹੂਰ ਗਾਇਕ ਕਪਿਲ ਸ਼ਰਮਾ ਲੁਧਿਆਣਵੀ ਵੱਲੋਂ ਭਗਵਾਨ ਸ਼੍ਰੀ ਗਣੇਸ਼ ਜੀ ਦੀ ਉਸਤਤ ਵਿਚ ਸੁਰੀਲੀ ਅਵਾਜ਼ 'ਚ ਸ਼ਬਦ ਗਾਇਣ ਕੀਤੇ ਗਏ। ਜਿਸ ਮਗਰੋਂ ਸ਼ੁਰੂ ਹੋਈ ਗਣਪਤੀ ਵਿਸਰਜਨ ਯਾਤਰਾ ਕਸਬਾ ਬਹਿਰਾਮਪੁਰ ਤੋਂ ਸ਼ੁਰੂ ਹੋ ਕੇ ਬਾਹਮਣੀ, ਝਬਕਰਾ ਅਤੇ ਮਕੌੜਾ ਆਦਿ ਪਿੰਡਾਂ ਤੋਂ ਹੁੰਦੀ ਹੋਈ ਰਾਵੀ ਦਰਿਆ ਦੇ ਮਕੌੜਾ ਪੱਤਣ ਵਿਖੇ ਪਹੁੰਚੀ ਜਿੱਥੇ ਸੰਗਤਾਂ ਨੇ ਪੂਰਨ ਸ਼ਰਧਾ ਤੇ ਰਹੁ ਰੀਤਾਂ ਅਨੁਸਾਰ ਗਣੇਸ਼ ਜੀ ਦੀ ਮੂਰਤੀ ਜਲ ਪ੍ਰਵਾਹ ਕੀਤੀ। ਰਸਤੇ ਵਿੱਚ ਥਾਂ ਥਾਂ ਤੇ ਸੰਗਤਾਂ ਨੇ ਗਣਪਤੀ ਵਿਸਰਜਨ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ। ਸਮਾਗਮ ਦੇ ਅੰਤ 'ਚ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਡਾ. ਸੋਨੂੰ ਸ਼ਰਮਾ ਤੇ ਹੋਰਨਾਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਨੂਪ ਸ਼ਰਮਾ ਬਹਿਰਾਮਪੁਰ, ਮਨੋਜ ਮਹਾਜਨ, ਕਮਲ ਜੀ, ਕੇਵਲ ਕ੍ਰਿਸ਼ਨ, ਨੀਰਜ ਕਾਟਲ, ਅਮਨ ਵਰਮਾ, ਅਜੇ, ਵਿਕਾਸ, ਸੰਨੀ ਭਗਤ, ਲਖਵਿੰਦਰ ਸਿੰਘ, ਮੰਗਤ ਕਛਯਪ, ਕਪਿਲ, ਵਿਜੇ ਅਤੇ ਗੁਰਪ੍ਰਰੀਤ ਸਿੰਘ ਵੀ ਮੌਜੂਦ ਸਨ।