ਪਵਨ ਤੇ੍ਹਨ, ਬਟਾਲਾ : ਐਕਸਾਈਜ਼ ਸੈੱਲ ਨੇ ਛਾਪੇਮਾਰੀ ਦੌਰਾਨ 10 ਲੀਟਰ ਅਲਕੋਹਲ ਬਰਾਮਦ ਕੀਤੀ ਹੈ। ਇਸ ਸਬੰਧੀ ਐਕਸਾਈਜ ਸੈੱਲ ਦੇ ਏਐੱਸਆਈ ਕੁਲਬੀਰ ਸਿੰਘ ਕਲੇਰ ਨੇ ਦੱਸਿਆ ਕਿ ਐੱਸਐੱਸਪੀ ਬਟਾਲਾ ਰਛਪਾਲ ਸਿੰਘ ਵੱਲੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਦੀ ਮੁਹਿੰਮ ਤਹਿਤ ਉਨ੍ਹਾਂ ਨੇ ਟੀਮ ਸਮੇਤ ਪਿੰਡ ਸ਼ਾਮਪੁਰਾ ਦੇ ਛੱਪੜ ਦੀ ਸਰਚ ਦੌਰਾਨ 5 ਪੈਪਸੀ ਪਲਾਸਟਿਕ ਦੀਆਂ ਬੋਤਲਾਂ 'ਚੋਂ 10 ਲੀਟਰ ਅਲਕੋਹਲ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਅਲਕੋਹਲ ਨੂੰ ਇੰਸ. ਸੁਰਿੰਦਰ ਕਾਹਲੋਂ ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤਾ ਗਿਆ ਹੈ। ਏਐੱਸਆਈ ਕੁਲਬੀਰ ਸਿੰਘ ਕਲੇਰ ਨੇ ਦੱਸਿਆ ਕਿ ਇਸ ਪਿੰਡ ਦੇ ਛੱਪੜ 'ਚੋਂ ਪਹਿਲਾਂ ਵੀ ਭਾਰੀ ਮਾਤਰਾ 'ਚ ਅਲਕੋਹਲ ਬਰਾਮਦ ਹੋ ਚੁੱਕੀ ਹੈ। ਇਸ ਮੌਕੇ ਇੰਸ. ਕਾਹਲੋਂ ਨੇ ਪਿੰਡ ਵਾਲਿਆਂ ਨੂੰ ਤਾੜਨਾ ਕੀਤੀ ਕਿ ਉਹ ਅਜਿਹੀ ਜ਼ਹਿਰੀਲੀ ਸ਼ਰਾਬ ਬਣਾਉਣ ਤੋਂ ਬਾਜ ਆ ਜਾਣ ਨਹੀਂ ਤਾਂ ਕਿਸੇ ਵੀ ਕੀਮਤ 'ਤੇ ਬਖਸ਼ੇ ਨਹੀਂ ਜਾਣਗੇ। ਇਸ ਮੌਕੇ ਏਐੱਸਆਈ ਸਲਿੰਦਰ ਕੁਮਾਰ, ਹੋਲਦਾਰ ਰਮੇਸ਼ ਚੰਦਰ, ਸਿਪਾਹੀ ਮਨਬੀਰ ਸਿੰਘ ਅਤੇ ਮੈਡਮ ਮਨਦੀਪ ਕੌਰ, ਰਜਿੰਦਰਾ ਵਾਇਨ ਦੇ ਜੀਐੱਮ ਗੁਰਪ੍ਰਰੀਤ ਸਿੰਘ ਗੋਪੀ ਉੱਪਲ, ਸਰਕਲ ਇੰਚਾਰਜ ਪਰਮਜੀਤ ਰਿਆਲੀ ਹਾਜ਼ਰ ਸਨ।