ਹਰਜਿੰਦਰ ਸਿੰਘ ਜੱਜ, ਕਾਹਨੂੰਵਾਨ

ਕਾਦੀਆਂ ਹਲਕੇ ਦੇ ਬੇਟ ਇਲਾਕੇ ਦੇ ਪਿੰਡ ਝੰਡਾ ਲੁਬਾਣਾ, ਿਛੱਤਰਾਂ ਤੇ ਸਲਾਹ ਪੁਰ ਬੇਟ ਤੋਂ ਚਾਰ ਦਰਜਨ ਦੇ ਕਰੀਬ ਅਕਾਲੀ ਪਰਿਵਾਰਾਂ ਨੇ ਸ਼ੋ੍ਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਹਲਕਾ ਕਾਦੀਆਂ ਤੇ ਜ਼ਿਲਾ ਗੁਰਦਾਸਪੁਰ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਪਿੰਡ ਿਛੱਛਰਾ ਤੋਂ ਸਾਬਕਾ ਸਰਪੰਚ ਸੁਖਦੇਵ ਸਿੰਘ,ਸੂਬੇਦਾਰ ਰਤਨ ਸਿੰਘ, ਮਹਿੰਦਰਪਾਲ, ਮੱਖਣ ਸਿੰਘ, ਕਰਮਵੀਰ ਸਿੰਘ, ਪ੍ਰਕਾਸ਼ ਸਿੰਘ, ਕੁਲਵੰਤ ਸਿੰਘ ,ਸੁਰਜੀਤ ਸਿੰਘ ਚੀਮਾ, ਬਲਦੇਵ ਸਿੰਘ, ਸਾਹਿਬ ਸਿੰਘ, ਨਿਰਮਲ ਸਿੰਘ ਬਾਬਾ, ਤਰਸੇਮ ਸਿੰਘ, ਨਾਨਕ ਸਿੰਘ, ਸੁੱਚਾ ਸਿੰਘ ,ਡਾਕਟਰ ਅਜੀਤ ਸਿੰਘ, ਅਤੇ ਪਿੰਡ ਸਲਾਹ ਪੁਰ ਬੇਟ ਤੋਂ ਸਰਦਾਰਾ ਸਿੰਘ, ਗੁਰਮੇਲ ਸਿੰਘ, ਬਚਨ ਸਿੰਘ ,ਸੋਹਣ ਸਿੰਘ, ਮੰਗਲ ਸਿੰਘ ,ਮਨਜੀਤ ਸਿੰਘ, ਭਜਨ ਸਿੰਘ ,ਹਰਜੀਤ ਸਿੰਘ ਤੋਂ ਇਲਾਵਾ ਪਿੰਡ ਝੰਡਾ ਲਬਾਣਾ ਤੋਂ ਸਾਬਕਾ ਸਰਪੰਚ ਬਲਜਿੰਦਰ ਸਿੰਘ, ਸਾਬਕਾ ਮੈਂਬਰ ਸੁਖਵਿੰਦਰ ਸਿੰਘ ,ਸੂਬੇਦਾਰ ਸਤਨਾਮ ਸਿੰਘ, ਲਖਵਿੰਦਰ ਸਿੰਘ ,ਬਲਵਿੰਦਰ ਸਿੰਘ, ਨਾਨਕ ਸਿੰਘ ,ਤਰਸੇਮ ਸਿੰਘ, ਬਖਸ਼ੀਸ਼ ਸਿੰਘ, ਸੁਰਜੀਤ ਸਿੰਘ, ਦਲਜੀਤ ਸਿੰਘ ,ਸੁਰਿੰਦਰ ਸਿੰਘ, ਮਾਨਕ ਸਿੰਘ, ਤਲਜਿੰਦਰ ਸਿੰਘ,ਲਾਭ ਸਿੰਘ, ਕਮਲਜੀਤ ਸਿੰਘ, ਮੁਸਕਾਨਪ੍ਰਰੀਤ ਸਿੰਘ, ਸੁਰਿੰਦਰ ਸਿੰਘ ਟੀਟੂ, ਸੂਬੇਦਾਰ ਬਲਜੀਤ ਸਿੰਘ, ਪ੍ਰਧਾਨ ਰੇਸ਼ਮ ਸਿੰਘ ਨੂੰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਸਿਰੋਪਾਓ ਪਾ ਕੇ ਪਾਰਟੀ ਵਿਚ ਆਉਣ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਵੱਡੀ ਗਿਣਤੀ ਵਿੱਚ ਪਰਿਵਾਰਾਂ ਦਾ ਪੂਰਾ ਮਾਣ ਸਨਮਾਨ ਪਾਰਟੀ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਚੈਂਚਲ ਸਿੰਘ ਬਾਗੜੀਆਂ, ਸੋਹਣ ਸਿੰਘ ਨੈਨੇਕੋਟ, ਬਲਵਿੰਦਰ ਸਿੰਘ ਬਾਜਵਾ ਸੋਨਾ, ਸੁਖਦੇਵ ਸਿੰਘ ਡੇਹਰੀਵਾਲ ਦਰੋਗਾ, ਪੀ, ਏ, ਰੁਪਿੰਦਰ ਸਿੰਘ,ਪੀ ਏ ਲਖਵਿੰਦਰ ਸਿੰਘ, ਸਾਬਕਾ ਸੰਮਤੀ ਗੁਰਭੇਜ ਸਿੰਘ, ਸਾਬਕਾਾ ਸੰਮਤੀ ਰਛਪਾਲ ਸਿੰਘ, ਸੁਖਦੇਵ ਸਿੰਘ ਧੰੰਦਲ, ਠਾਕੁਰ ਤਰਸੇਮ ਸਿੰਘ, ਅਨਿਲ ਤਿਵਾੜੀ, ਮਨਜੀਤ ਸਿੰਘ, ਜਸਵਿੰਦਰ ਸਿੰਘ ਗੋਰਸੀਆਂ, ਬਲਵਿੰਦਰ ਸਿੰਘ ਮਿੱਠਾ, ਸਾਬਕਾਾਾ ਸਰਪੰਚ ਸੁਖਦੇਵ ਸਿੰਘ ਆਦਿ ਹਾਜ਼ਰ ਸਨ।