ਆਕਾਸ਼, ਗੁਰਦਾਸਪੁਰ

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੇ) ਗੁਰਦਾਸਪੁਰ ਦੇ ਸਮੂਹ ਮੁਲਾਜ਼ਮਾਂ ਵਲੋਂ ਕਾਲੇ ਬਿੱਲੇ ਲਗਾਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੇ ਰੋਸ ਵਿੱਚ ਕਾਲਾ ਦਿਵਸ ਮਨਾਉਂਦੇ ਹੋਏ ਗੇਟ ਰੈਲੀ ਕਰਕੇ ਰੋਸ ਪ੍ਦਸ਼ਨ ਕੀਤਾ ਗਿਆ। ਇਹ ਪ੍ਦਰਸ਼ਨ ਸਟੇਟ ਅਤੇ ਜਿਲਾ੍ਹ ਬਾਡੀ ਵਲੋਂ ਐਲਾਨੇ ਗਏ ਪ੍ੋਗਰਾਮ ਤਹਿਤ ਆਈਟੀਆਈ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇਕਾਈ ਦੇ ਪ੍ਧਾਨ ਗਨੇਸ਼ ਦਾਸ, ਕਲਰਕ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿੱਚ ਸਮੂਹ ਮੁਲਾਜਮਾਂ ਨੇ ਸਮੂਲੀਅਤ ਕੀਤੀ ਅਤੇ ਕਾਲੇ ਬਿੱਲੇ ਲਗਾਕੇ ਨਵੀ ਪੈਨਸ਼ਨ ਸਕੀਮ ਦਾ ਵਿਰੋਧ ਕਰਕੇ ਗੇਟ ਰੈਲੀ ਕੀਤੀ ਅਤੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਦੌਰਾਨ 17 ਫਰਵਰੀ 2019 ਨੂੰ ਦੇਸ਼ ਭਗਤ ਯਾਦਗਾਰੀ ਹਾਲ, ਜਲੰਧਰ ਵਿਖੇ ਹੋਣ ਜਾ ਰਹੀ ਪੰਜਾਬ ਪੱਧਰੀ ਰੈਲੀ ਵਿੱਚ ਸ਼ਾਮਲ ਹੋਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਨਵੀ ਪੈਨਸ਼ਨ ਸਕੀਮ ਵਿੱਚ ਕਵਰ ਹੁੰਦੇ ਸਰਕਾਰੀ ਮੁਲਾਜ਼ਮਾਂ ਦਾ ਭਵਿੱਖ ਧੁੰੰਦਲਾ ਹੈ ਅਤੇ ਇਸ ਵਿੱਚ ਸਿਰਫ ਨਾਂ-ਮਾਤਰ ਹੀ ਪੈਨਸ਼ਨ ਮਿਲਣਯੌਗ ਹੈ ਜਿਸ ਨਾਲ ਮੁਲਾਜ਼ਮਾ ਦਾ ਬੁਢਾਪਾ ਸੁਰੱਖਿਤ ਨਹੀ ਹੈ। ਇਸ ਪੈਨਸ਼ਨ ਵਿੱਚ ਕਵਰ ਹੁੰਦੇ ਮੁਲਾਜਮਾਂ ਨੂੰ ਮੋਤ ਹੋਣ ਤੇ ਉਸਦੇ ਵਾਰਿਸ ਨੂੰ ਕਿਸੇ ਪ੍ਕਾਰ ਦੀ ਨੋਕਰੀ ਦੀ ਕੋਈ ਸਹੂਲਤ ਉਪਲਬਧ ਨਹੀ ਹੈ। ਇਸ ਸਕੀਮ ਵਿੱਚ ਮੁਲਾਜ਼ਮਾਂ ਦੀ ਕਟੋਤੀ ਦਾ ਪੈਸਾ ਸੇਅਰ ਮਾਰਕਿਟ ਵਿੱਚ ਲੱਗ ਰਿਹਾ ਹੈ ਜੋ ਕਿ ਬਿਲਕੁਲ ਅਸੁਰੱਖਿਅਤ ਹੈ। ਇਸ ਸਕੀਮ ਵਿੱਚੋ ਮੁਲਾਜ਼ਮਾਂ ਨੂੰ ਆਪਣਾ ਪੈਸਾ ਕਢਵਾਉਣਾਂ ਬਹੁਤ ਜਿਆਦਾ ਮੁਸ਼ਕਿਲ ਹੈ। ਮੁਲਾਜ਼ਮਾ ਵਲੋ ਨਵੀ ਪੈਨਸ਼ਨ ਸਕੀਮ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਸੂਬਾ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਜਲਦੀ ਲਾਗੂ ਨਹੀ ਕੀਤੀ ਜਾਂਦੀ ਤਾਂ ਆਉਣ ਵਾਲੀਆਂ ਲੋਕਸਭਾ ਚੋਣਾਂ ਦੋਰਾਨ ਇਸ ਦਾ ਸਿੱਟਾ ਭੁਗਤਣਾਂ ਪਵੇਗਾ। ਇਸ ਮੋਕੇ ਤੇ ਪਿਛਲੇ ਦਿਨੀ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਸਰਕਾਰ ਵਲੋਂ ਕੀਤੇ ਗਏ ਤਸੱਦਦ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਇਸ ਮੋਕੇ ਤੇ ਰਜਿੰਦਰ ਸਿੰਘ, ਜੀਆਈ, ਅਮਰਜੀਤ ਸਿੰਘ, ਪ੍ੇਮ ਚੰਦ, ਸਤੀਸ਼ ਕੁਮਾਰ, ਰਕੇਸ਼ ਕੁਮਾਰ, ਮਨਜੀਤ ਸਿੰਘ, ਅਸ਼ੋਕ ਕੁਮਾਰ, ਕੰਵਰ ਨੋਨਿਹਾਲ ਸਿੰਘ, ਅਨਿਲ ਕੁਮਾਰ, ਕੁਲਵੰਤ ਸਿੰਘ, ਮਿਸ ਅੰਕਿਤਾ ਕਲੋਤਰਾ, ਗੁਰਪ੍ਰੀਤ ਕੋਰ (ਮੈਥ) ਇੰਸ., ਵਿਸ਼ਾਲ ਕੁਮਾਰ, ਅਮਨਦੀਪ, ਬਲਬੀਰ ਸਿੰਘ, ਸੰਜੀਵ ਕੁਮਾਰ, ਰਵੀ, ਪਰਮਿੰਦਰ ਕੁਮਾਰ, ਮਨਦੀਪ ਸਿੰਘ, ਗੁਰਪਾਲ ਸਿੰਘ, ਮੁਕੇਸ਼ ਰਾਣਾ, ਜਸਵਿੰਦਰ ਸਿੰਘ, ਕੁਲਜੀਤ ਸਿੰਘ, ਵਿਨੋਦ ਕੁਮਾਰ, ਹਰਭਜਨ ਸਿੰਘ, ਗੁਰਪ੍ਲਾਦ ਸਿੰਘ, ਮੁਖਤਿਆਰ ਸਿੰਘ, ਅਸ਼ਵਨੀ ਕੁਮਾਰ ਹਾਜਰ ਸਨ।