ਕੁਲਦੀਪ ਜਾਫਲਪੁਰ ਕਾਹਨੂੰਵਾਨ : ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਰਊਵਾਲ ਵਿਚ ਕੋਰੋਨਾ ਦੇ ਬਿਮਾਰੀ ਫੈਲਣ ਦੀ ਸੂਚਨਾ ਤੋਂ ਬਾਅਦ ਚਿੰਤਾ ਵਿਚ ਆਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਿੱਚਰਵਾਰ ਦੀ ਰਾਤ ਨੂੰ ਹੀ ਪਿੰਡ ਰੋਲ ਵਿਚ ਪੁਲਿਸ ਦੀ ਘੇਰਾਬੰਦੀ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਰਾਹੀਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਸੀ। ਐਤਵਾਰ ਦੀ ਸਵੇਰ ਨੂੰ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਡੀਕਲ ਟੀਮਾਂ ਪਿੰਡ ਰਾਉਵਾਲ ਵਿਚ ਪ੍ਰਭਾਵਿਤ ਇਲਾਕੇ ਦਾ ਮੁਆਇਨਾ ਕਰਨ ਲਈ ਭੇਜੀਆਂ ਸਨ। ਇਸ ਦੌਰਾਨ ਡਾਕਟਰ ਸਰਕਾਰੀ ਹਸਪਤਾਲ ਕਾਹਨੂੰਵਾਨ ਦੀ ਮੈਡੀਕਲ ਨੇ ਪ੍ਰਭਾਵਿਤ ਘਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ 135 ਦੇ ਕਰੀਬ ਮੈਂਬਰਾਂ ਦੀ ਘਰ-ਘਰ ਜਾ ਕੇ ਪੜਤਾਲ ਕੀਤੀ। ਇਸ ਤੋਂ ਇਲਾਵਾ ਇਹਨਾਂ ਚੋਂ 56 ਲੋਕਾਂ ਦੀ ਵਿਸ਼ੇਸ਼ ਪੜਤਾਲ ਕੀਤੀ ਗਈ। ਇਸ ਮੌਕੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਪਿੰਡ ਵਿਚ ਮੁਸਤੈਦ ਹੈ। ਇਸ ਸਬੰਧੀ ਜਦੋਂ ਮੈਡੀਕਲ ਟੀਮਾਂ ਦੇ ਇੰਚਾਰਜ ਡਾਕਟਰ ਡਾ ਅਮਨਦੀਪ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਉੱਤੇ ਦਿੱਤੀ ਹੋਈ ਲਿਸਟ ਅਨੁਸਾਰ ਮੈਂਬਰਾਂ ਦੀ ਪੜਤਾਲ ਕਰ ਲਈ ਹੈ। ਇਹ ਰਿਪੋਰਟ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਸੌਂਪ ਦੇਣਗੇ। ਇਸ ਮੌਕੇ ਬੀਡੀਪੀਓ ਕਾਹਨੂੰਵਾਨ ਸੁਖਜਿੰਦਰ ਸਿੰਘ ਵੜੈਚ ਨੇ ਵੀ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਉੱਤੇ ਇਸ ਪਿੰਡ ਵਿਚ ਮੁਸਤੈਦ ਹਨ। ਇਸ ਤੋਂ ਇਲਾਵਾ ਐੱਸਐੱਚਓ ਕਾਹਨੂੰਵਾਨ ਸੁਰਿੰਦਰਪਾਲ ਸਿੰਘ ਨੇ ਵੀ ਕਿਹਾ ਕਿ ਪੁਲਿਸ ਵੱਲੋਂ ਵੀ ਜ਼ਿਲ੍ਹਾ ਪੁਲਿਸ ਕਪਤਾਨ ਦੇ ਹੁਕਮਾਂ ਤੇ ਪਿੰਡ ਦੀ ਨਾਕਾਬੰਦੀ ਕੀਤੀ ਗਈ ਹੈ ਜੋ ਅਗਲੇ ਹੁਕਮਾਂ ਤਕ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਲਈ ਉਨ੍ਹਾਂ ਨੇ ਦੋ ਵਿਅਕਤੀਆਂ ਨੂੰ ਵੀ ਇਸ ਇਸ ਪੜਤਾਲ ਵਿਚ ਸ਼ਾਮਲ ਕੀਤਾ ਹੈ।

Posted By: Sarabjeet Kaur