ਮਹਿੰਦਰ ਸਿੰਘ ਅਰਲੀਭੰਨ, ਡੇਰਾ ਬਾਬਾ ਨਾਨਕ : ਮੰਗਲਵਾਰ ਦੀ ਰਾਤ ਭਾਰਤ-ਪਾਕਿ ਮੰਤਰੀ ਸਰਹੱਦ ਨਾਲ ਲੱਗਦੇ ਬਲਾਕ ਡੇਰਾ ਬਾਬਾ ਨਾਨਕ ਨਾਲ ਸਬੰਧਤ ਕਈ ਪਿੰਡਾਂ ਦੇ ਵਾਸੀਆਂ ਵੱਲੋਂ ਅਕਾਸ਼ ਵਿੱਚ ਗੂੰਜ ਸੁਣਨ ਤੋਂ ਬਾਅਦ ਬੁੱਧਵਾਰ ਨੂੰ ਬੀਐਸਐਫ਼ ਤੇ ਪੰਜਾਬ ਪੁਲਿਸ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ 'ਚ ਸਰਚ ਅਭਿਆਨ ਸ਼ੁਰੂ ਕਰ ਕੇ ਛਾਣਬੀਣ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਰਾਤ ਪੌਣੇ ਨੌ ਵਜੇ ਦੇ ਕਰੀਬ ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਡੇਰਾ ਪਠਾਣਾ, ਸ਼ਿਕਾਰ ਮਾਛੀਆਂ, ਨਵੀਂ ਨਗਰ, ਰਣਸੀਕਾ ਚੱਲਾ, ਭੁੱਲਰ, ਦੇਹੜ, ਗੁਵਾਰ ਆਦਿ ਦਰਜਨਾਂ ਪਿੰਡਾਂ ਵਿਚ ਆਕਾਸ਼ ਵਿਚ ਲੋਕਾਂ ਵਲੋਂ ਡਰੋਨ ਵਰਗੀ ਗੂੰਜ ਸੁਣਾਈ ਦਿੱਤੀ। ਬੁੱਧਵਾਰ ਨੂੰ ਪੁਲਿਸ ਥਾਣਾ ਡੇਰਾ ਬਾਬਾ ਨਾਨਕ, ਕੋਟਲੀ ਸੂਰਤ ਮੱਲ੍ਹੀ ਤੋਂ ਇਲਾਵਾ ਬੀਐਸਐਫ ਦੀ 113, 89 ਅਤੇ 73 ਬਟਾਲੀਅਨ ਦੇ ਜਵਾਨਾਂ ਵੱਲੋਂ ਵੀ ਆਪਣੇ ਖੇਤਰ ਵਿਚ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅਕਾਸ਼ ਵਿੱਚ ਕਰੀਬ 20 ਆਵਾਜ਼ ਸੁਣਾਈ ਦਿੱਤੀ ਉਨ੍ਹਾਂ ਦੱਸਿਆ ਕਿ ਹਨੇਰਾ ਹੋਣ ਕਾਰਨ ਕੋਈ ਵੀ ਚੀਜ਼ ਦਿਖਾਈ ਨਹੀਂ ਦਿੱਤੀ ਜਦ ਕਿ ਆਕਾਸ਼ ਵਿੱਚ ਚੱਲਦੀ ਹੋਈ ਤੇਜ਼ ਆਵਾਜ਼ ਕਈ ਲੋਕਾਂ ਨੇ ਸੁਣੀ।
ਇਥੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਪਿੰਡ ਨਬੀ ਨਗਰ ਨੇੜਿਓਂ ਪਾਕਿਸਤਾਨ ਵਲੋਂ ਡਰੋਨ ਰਾਹੀਂ ਭੇਜੀ ਏ ਕੇ 47 ਗੋਲੀਆਂ ਡਰੋਨ ਸਮੇਤ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਸੀ। ਦੂਸਰੇ ਪਾਸੇ ਦੱਸਣਯੋਗ ਹੈ ਕਿ ਜਦੋਂ ਵੀ ਭਾਰਤ ਪਾਕ ਸਰਹੱਦ ਰਾਹੀ ਡਰੋਨ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰਦਾ ਹੈ ਤਾਂ ਬੀ ਐਸ ਐਫ ਜਵਾਨਾ ਵੱਲੋ ਡ੍ਰੋਨ ਤੇ ਫਾਇਰਿੰਗ ਕੀਤੀ ਜਾਂਦੀ ਹੈ। ਇਸ ਸਬੰਧੀ ਡੇਰਾ ਬਾਬਾ ਨਾਨਕ ਦੇ ਐਸਐਚਓ ਮੈਡਮ ਦਿਲਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਕਾਸ਼ ਵਿੱਚ ਅਵਾਜ਼ ਸੁਣਾਈ ਦੇਣ ਤੋਂ ਬਾਅਦ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।
Posted By: Seema Anand