ਕੁਲਦੀਪ ਜਾਫਲਪੁਰ, ਕਾਹਨੂੰਵਾਨ : ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੀ ਟੀਮ ਵਲੋਂ ਠਾਕੁਰ ਤਰਸੇਮ ਸਿੰਘ ਦੀ ਅਗਵਾਈ ਹੇਠ ਪਾਰਟੀ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ 2022 ਦੀਆਂ ਚੋਣਾਂ ਲੜਨ ਤੇ ਜਿੱਤਣ ਤਕ ਤਰਸੇਮ ਸਿੰਘ ਨੂੰ ਆਪਣਾ ਆਗੂ ਮੰਨ ਕੇ ਪ੍ਰਣ ਲਿਆ ਗਿਆ। ਤਰਸੇਮ ਠਾਕੁਰ ਦੀ ਪਿੱਠ 'ਤੇ ਥਾਪੜਾ ਦੇ ਕੇ ਅੱਜ ਕਾਹਨੂੰਵਾਨ ਬੱਸ ਅੱਡੇ ਤੋਂ ਪ੍ਰਚਾਰ ਵਾਲੀ ਗੱਡੀ ਨੂੰ ਆਮ ਆਦਮੀ ਪਾਰਟੀ ਦੇ ਨਾਅਰਿਆਂ ਦੇ ਨਾਲ ਪਾਰਟੀ ਝੰਡੇ ਨਾਲ ਸ਼ੁਰੂਆਤ ਕੀਤੀ। ਤਰਸੇਮ ਠਾਕੁਰ ਨੇ ਪਾਰਟੀ ਵਲੰਟੀਅਰਾਂ ਨੂੰ ਪਾਰਟੀ ਪ੍ਰਤੀ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਜ਼ਿੰਮੇਵਾਰੀ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪਰੇਮਸ਼ੁਰ ਲਾਲ ਨੂਨ ਹਲਕਾ ਕਿਸਾਨ ਵਿੰਗ ਪ੍ਰਧਾਨ ਕਾਦੀਆਂ, ਮੋਹਨ ਸਿੰਘ ਬਲਾਕ ਪ੍ਰਧਾਨ ਕਾਹਨੂੰਵਾਨ, ਕੁਲਵਿੰਦਰ ਸਿੰਘ ਕਿਸ਼ਨਪੁਰਾ ਸੋਸ਼ਲ ਬਲਾਕ ਪ੍ਰਧਾਨ,ਸਰਵਨ ਸਿੰਘ ਸਰਕਲ ਇੰਚਾਰਜ ਕਾਹਨੂੰਵਾਨ, ਹਰਪਾਲ ਸਿੰਘ ਬਲਾਕ ਪ੍ਰਧਾਨ ਕਾਦੀਆਂ, ਮਨਦੀਪ ਬਲਾਕ ਪ੍ਰਧਾਨ ਭੈਣੀ ਮੀਆ ਖਾਂ, ਐਡਵੋਕੇਟ ਐਸ਼ ਐਸ ਮਾਨ ਬਲਾਕ ਪਰਧਾਨ ਧਾਰੀਵਾਲ,ਕੈਪਟਨ ਕੁਲਦੀਪਕ ਸਿੰਘ, ਦੇਸ ਰਾਜ ਬਾਗੜੀਆਂ ਐਸ ਸੀ ਵਿੰਗ ਪ੍ਰਧਾਨ, ਰਣਬੀਰ ਸਿੰਘ ਰਾਣਾ ਤੁਗਲਵਾਲ ਸਰਕਲ ਇੰਚਾਰਜ,ਮੋਹਿੰਦਰ ਸਿੰਘ, ਯੁਵਰਾਜ ਠਾਕੁਰ ਯੂਥ ਪ੍ਰਧਾਨ ਕਾਹਨੂੰਵਾਨ, ਸੋਮ ਰਾਜ ਬੂਥ ਪ੍ਰਧਾਨ, ਮੋਹਿੰਦਰ ਸਿੰਘ ਬੂਥ ਪ੍ਰਧਾਨ ਕਾਹਨੂੰਵਾਨ, ਲਾਡੀ ਬੂਥ ਪ੍ਰਧਾਨ ਕਾਹਨੂੰਵਾਨ ਆਦਿ ਹਾਜ਼ਰ ਸਨ।