ਦਵਿੰਦਰ ਸਿੰਘ ਖਾਲਸਾ, ਅਲੀਵਾਲ

ਪਿੰਡ ਸੰਘੇੜਾ ਵਿਖੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਬੇਦਾਰ ਲਖਵਿੰਦਰ ਸਿੰਘ ਸੰਘੇੜਾ ਦੇ ਗ੍ਹਿ ਵਿਖੇ ਵਿਸ਼ੇਸ਼ ਬੈਠਕ ਬੁਲਾਈ ਗਈ। ਜਿਥੇ ਕਰੀਬ ਬਲਾਕ ਦੇ 55 ਪਿੰਡਾਂ ਨੂੰ 11 ਸਰਕਲਾਂ 'ਚ ਵੰਡਦੇ ਹੋਏ ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲਾ ਵਲੰਟੀਅਰਜ ਵਿਚੋਂ ਚੋਣ ਕਰ 11 ਸਰਕਲਾਂ 'ਚ ਸਰਕਲ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਸੰਘੇੜਾ ਨੇ ਦੱਸਿਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜਰ ਰੱਖਦਿਆਂ ਪਾਰਟੀ ਨੇ ਪਹਿਲਾਂ ਬਲਾਕ ਪ੍ਰਧਾਨ ਨਿਯੁਕਤ ਕੀਤੇ ਤੇ ਹੁਣ ਸਰਕਲ ਪ੍ਰਧਾਨ ਲਗਾਏ ਜਾ ਰਹੇ ਹਨ। ਪਾਰਟੀ ਦੇ ਹੁਕਮਾਂ ਅਨੁਸਾਰ ਬਲਾਕ ਪ੍ਰਧਾਨ ਹੀ ਆਪਣੇ ਪਿੰਡਾਂ ਵਿਚ ਸਰਕਲ ਪ੍ਰਧਾਨ ਲਗਾਉਣਗੇ। ਜਿਸ ਤੇ ਅਮਲ ਕਰਦਿਆਂ ਉਹ ਅੱਜ ਸਾਥੀਆਂ ਨੂੰ ਸਰਕਲ ਪ੍ਰਧਾਨ ਲਗਾਉਣ ਜਾ ਰਿਹਾ ਹਨ ਜੋ ਪਿਛਲੇ ਲੰਮੇਂ ਸਮੇਂ ਤੋਂ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਆਏ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸੁਖਦੇਵ ਸਿੰਘ ਸੰਘੇੜਾ, ਜਸਵਿੰਦਰ ਸਿੰਘ ਜਾਂਗਲਾ, ਮਲਕੀਤ ਮਸੀਹ ਬਿਸ਼ਨੀਵਾਲ, ਦਲਜਿੰਦਰ ਸਿੰਘ ਉਮਰਵਾਲ, ਸੁਖਦੇਵ ਸਿੰਘ ਡਾਲੇ ਚੱਕ,

ਪਰਮਿੰਦਰ ਸਿੰਘ ਆਜਮਪੁਰ, ਜਸਬੀਰ ਸਿੰਘ ਭਾਲੋਵਾਲੀ, ਜਸਪਾਲ ਸਿੰਘ ਲੰਗਰਵਾਲ, ਕਾਬਲ ਸਿੰਘ ਕੋਟਲੀ ਢਾਡੀਆਂ, ਜਗੀਰ ਸਿੰਘ ਨਾਨਕ ਚੱਕ, ਬਲਕਾਰ ਸਿੰਘ ਗੁਜਰਪੁਰਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਇਨ੍ਹਾਂ ਤੋਂ ਇਲਾਵਾ ਨਰਿੰਦਰ ਕੁਮਾਰ ਮਹਿਤਾ ਅਲੀਵਾਲ, ਬਚਨ ਸਿੰਘ ਬਿਜਲੀਵਾਲ, ਕੁਲਵਿੰਦਰ ਸਿੰਘ ਬਿਜਲੀਵਾਲ, ਕੁਲਵਿੰਦਰ ਸਿੰਘ ਕੋਟਲਾ ਬਾਮਾ, ਸਤਨਾਮ ਸਿੰਘ ਭਾਗੋਵਾਲ, ਹਰਦੇਵ ਸਿੰਘ ਵੀਲਾ, ਸਤਵੰਤ ਸਿੰਘ ਲੰਗਰਵਾਲ, ਸੂਬੇਦਾਰ ਸਤਨਾਮ ਸਿੰਘ ਤਲਵੰਡੀ, ਸ਼ਿੰਗਾਰਾ ਸਿੰਘ ਕੋਟਲਾ ਬਾਮਾ, ਜਸਵੰਤ ਸਿੰਘ ਸਾਰਚੂਰ ਆਦਿ ਸਾਥੀ ਹਾਜ਼ਰ ਸਨ।