ਰਵੀ ਕਮਾਰ ਮੰਗਲਾ ,ਬਹਿਰਾਮਪੁਰ : ਪਿੰਡ ਭਰਥ ਦੇ ਇੱਕ ਨੌਜਵਾਨ ਦੀ ਰੋਜ਼ੀ ਰੋਟੀ ਕਮਾਉਣ ਗਏ ਮਲੇਸ਼ੀਆ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਮੁਕੇਸ਼ ਕੁਮਾਰ (45) ਪੁੱਤਰ ਥੁੜੂ ਰਾਮ ਵਾਸੀ ਭਰਥ ਦੀ ਪਤਨੀ ਨੀਰੂ ਬਾਲਾ ਅਤੇ ਰਿਸ਼ਤੇਦਾਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਊਸਦਾ ਪਤੀ ਰੋਜ਼ੀ ਰੋਟੀ ਕਮਾਉਣ ਲਈ ਸੰਨ 2014 ਵਿਚ ਮਲੇਸ਼ੀਆ ਗਿਆ ਸੀ ਜੋ ਕਿ ਅੱਜਕੱਲ੍ਹ ਇਕ ਹੋਟਲ ਵਿੱਚ ਕੰਮ ਕਰਦਾ ਸੀ।

ਉਸ ਦੇ ਦੋਸਤਾਂ ਵੱਲੋਂ 27 ਜੁਲਾਈ ਨੂੰ ਉਨ੍ਹਾਂ ਨੂੰ ਫੋਨ ਕੀਤਾ ਕਿ ਸਵੇਰੇ ਮੁਕੇਸ਼ ਕੁਮਾਰ ਦੀ ਛਾਤੀ ਵਿਚ ਦਰਦ ਨਿਕਲੀ ਸੀ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ ।ਸਮੂਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਕੇਂਦਰ ਸਰਕਾਰ ਅਤੇ ਸਮਾਜ ਸੇਵਕ ਜਥੇਬੰਦੀਆਂ ਕੋਲੋਂ ਮੰਗ ਕੀਤੀ ਹੈ ਕਿ ਮੁਕੇਸ਼ ਕੁਮਾਰ ਦੀ ਲਾਸ਼ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ। ਜਾਣਕਾਰੀ ਅਨੁਸਾਰ ਮ੍ਰਿਤਕ ਦੋ ਬੇਟੀਆਂ ਅਤੇ ਪਤਨੀ ਪਿੱਛੇ ਛੱਡ ਗਿਆ ਹੈ

Posted By: Jagjit Singh