ਪੱਤਰ ਪ੍ਰਰੇਰਕ, ਧਾਰੀਵਾਲ : ਝੂਠੇ ਕੇਸ 'ਚ ਪਟਿਆਲਾ ਜੇਲ੍ਹ 'ਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ, ਜਿਸ ਨਾਲ ਅਕਾਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਨਾਂ੍ਹ ਗੱਲਾਂ੍ਹ ਦਾ ਪ੍ਰਗਟਾਵਾ ਯੂਥ ਅਕਾਲੀ ਆਗੂ ਪਰਦੀਪ ਸਿੰਘ ਸੇਵਕ ਨੇ ਧਾਰੀਵਾਲ ਵਿਖ਼ੇ ਕੀਤਾ। ਉਨਾਂ੍ਹ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਝੂਠ ਦਾ ਸਹਾਰਾ ਲੈ ਕੇ ਵੋਟਾਂ 'ਚ ਸਿਆਸਤ ਖੇਡੀ, ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਨਾਂ੍ਹ ਵਿਰੋਧੀ ਪਾਰਟੀਆਂ ਨੇ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਤਾਂ ਬਟੌਰ ਲਈਆਂ ਪਰ ਸੱਚ ਨੂੰ ਦਬਾ ਨਹੀਂ ਸਕੇ। ਸੇਵਕ ਨੇ ਕਿਹਾ ਕਿ ਮਜੀਠੀਆ ਦੇ ਜੇਲ੍ਹ 'ਚ ਜਾਣ ਨਾਲ ਕੀ ਨਸ਼ਾ ਪੰਜਾਬ ਵਿਚੋਂ ਖ਼ਤਮ ਹੋ ਗਿਆ। ਇਹ ਤਾਂ ਪਹਿਲਾ ਤੋਂ ਵੀ ਜ਼ਿਆਦਾ ਵਿਕ ਰਿਹਾ ਹੈ। ਇਹ ਸਭ ਵਿਰੋਧੀ ਪਾਰਟੀਆਂ ਦੀ ਚਾਲ ਸੀ ਕਿ ਸ਼ੋ੍ਮਣੀ ਅਕਾਲੀ ਦਲ ਬਦਨਾਮ ਹੋਵੇ ਪਰ ਉਸ ਪ੍ਰਮਾਤਮਾ ਨੇ ਹਮੇਸ਼ਾਂ ਹੀ ਲਅਕਾਲੀ ਦਲ ਦੀ ਲਾਜ ਰੱਖੀ ਤੇ ਹਮੇਸ਼ਾਂ ਰੱਖਦਾ ਰਹੇਗਾ।