ਆਕਾਸ਼, ਗੁਰਦਾਸਪੁਰ : ਕੌਮੀ ਪੱਧਰ 'ਤੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਪੋ੍ਗਰਾਮ ਤਹਿਤ ਅਧਿਆਪਕਾਂ ਦੀ ਬਲਾਕ ਪੱਧਰ 'ਤੇ ਦੋ ਦਿਨਾ ਸੈਮੀਨਾਰ ਸਰਕਾਰੀ ਪ੍ਰਰਾਇਮਰੀ ਸਕੂਲ ਪਨਿਆੜ (ਗੁਰਦਾਸਪੁਰ) ਵਿਖੇ ਲਗਾਈ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮਦਨ ਲਾਲ ਸ਼ਰਮਾ ਵੱਲੋਂ ਸੈਮੀਨਾਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਲਗਾਏ ਜਾ ਰਹੇ ਸੈਮੀਨਾਰ ਦੀ ਮਹਤੱਤਾ ਤੋਂ ਜਾਣੂ ਕਰਵਾਉਂਦੇ ਦੱਸਿਆ ਕਿ ਸਿੱਖਿਆ ਪ੍ਰਣਾਲੀ ਦੀ ਸਿਹਤ ਜਾਨਣ ਲਈ 12 ਨਵੰਬਰ ਤੋਂ ਪੰਜਾਬ ਵਿੱਚ ਨੈਸ ਦਾ ਸਰਵੈ ਕਰਵਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਸਕੂਲਾਂ ਅੰਦਰ ਉਪਲੱਬਧ ਸਿੱਖਿਆ ਢਾਂਚੇ ਤੋਂ ਇਲਾਵਾ ਬੱਚਿਆਂ ਤੇ ਅਧਿਆਪਕਾਂ ਦੀ ਯੋਗਤਾ ਦਾ ਵੀ ਮੁੱਲਾਂਕਣ ਕੀਤਾ ਜਾਣਾ ਹੈ। ਜਿਸ ਲਈ ਬਕਾਇਦਾ ਵੱਖ ਵੱਖ ਪੱਖਾਂ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਉਨਾਂ੍ਹ ਨੇ ਅਧਿਆਪਕਾਂ ਨੂੰ ਚੰਗੇ ਨਤੀਜੇ ਲਿਆਉਣ ਲਈ ਪੇ੍ਰਿਤ ਵੀ ਕੀਤਾ।

ਰਿਸੋਰਸ ਪਰਸਨ ਮਨਜੀਤ ਸਿੰਘ ਤੇ ਰਜਨੀ ਸ਼ਰਮਾ ਨੇ ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਨੈਸ ਤਹਿਤ ਪੁੱਛੇ ਜਾਣ ਵਾਲੇ ਪੱਖਾਂ ਤੇ ਵਿਸ਼ਿਆਂ ''ਤੇ ਚਾਨਣਾ ਪਾਇਆ। ਫਿਟ ਇੰਡੀਆ ਬਾਰੇ ਜਾਣਕਾਰੀ ਦਿੰਦੇ ਸਕੂਲਾਂ ਅੰਦਰ ਆਕਰਸ਼ਕ ਖੇਡ ਮੈਦਾਨ ਤਿਆਰ ਕਰਨ ਤੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਵੀ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਰਜਨੀਸ਼ ਸਾਂਵਲ, ਪਰਮਜੀਤ ਸੈਣੀ, ਲਲਿਤਾ ਸ਼ਰਮਾ, ਆਰਤੀ, ਅਮਿਤਾ, ਰਾਜਵਿੰਦਰ ਕੌਰ, ਸੰਦੀਪ ਸੈਣੀ, ਰਜਿੰਦਰ ਪਾਲ ਆਦਿ ਹਾਜ਼ਰ ਸਨ।