ਨੀਟਾ ਮਾਹਲ, ਕਾਦੀਆਂ : ਆਲ ਇੰਡੀਆ ਯੋਧਾ ਸੰਘਰਸ਼ ਦਲ ਦੇ ਜਥੇਬੰਦਕ ਢਾਂਚੇ ਦੀ ਨਵੀਂ ਕਮੇਟੀ ਦਾ ਦਾ ਗਠਨ ਕੌਮੀ ਪ੍ਰਧਾਨ ਸੁਖਵੰਤ ਸਿੰਘ ਭੋਮਾ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਮੀ ਪ੍ਰਧਾਨ ਸੁਖਵੰਤ ਸਿੰਘ ਭੋਮਾ ਨੇ ਦੱਸਿਆ ਕਿ ਨਵੀਂ ਕਮੇਟੀ ਦੇ ਵਿੱਚ ਅੱਜ ਦੋ ਸੀਨੀਅਰ ਮੀਤ ਪ੍ਰਧਾਨ ਪੂਰਨ ਸਿੰਘ ਮੱਤੇਵਾਲ 'ਤੇ ਜੈਗੁਪਾਲ ਉਰਫ ਜੈ ਸਿੰਘ ਮਜੀਠੀਆ, ਜੂਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਵੇਰਕਾ, ਮੀਤ ਪ੍ਰਧਾਨ ਸੱਜਣ ਸਿੰਘ ਕਾਹਲੋਂ, ਜਰਨਲ ਸਕੱਤਰ ਰਮੇਸ਼ ਭੱਟੀ ਅਤੇ ਅਮਰਜੀਤ ਸਿੰਘ ਭੰਗੂ ਕਾਦੀਆਂ, ਸਕੱਤਰ ਜਰਨਲ ਜਵਾਹਰ ਵਰਮਾ ਵਟਾਲਾ ਤੇ ਖਜਾਨਚੀ ਸੰਦੀਪ ਸਿੰਘ ਸ਼੍ਰੀ ਅੰਮਿ੍ਤਸਰ ਸਾਹਿਬ, ਪ੍ਰਰੈਸ ਸਕੱਤਰ ਸਵਰਨ ਸਿੰਘ ਹੁਸ਼ਿਆਰ ਨਗਰ ਅਤੇ ਜਾਇੰਟ ਸਕੱਤਰ ਹਰਦੇਵ ਸਿੰਘ ਗਿੱਲ, ਆਰਗੇਨਾਈਜੇਸ਼ਨ ਸਕੱਤਰ ਦਰਸ਼ਨ ਸਿੰਘ ਸੈਣੀ, ਜਰਨਲ ਬਾਡੀ ਇਸਤਰੀ ਵਿੰਗ ਦੀ ਨਿਯੁਕਤੀ ਆਨੀਤਾ ਬੇਦੀ ਪੰਜਾਬ ਦੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਰਾਜਵੰਤ ਕੌਰ, ਜਰਨਲ ਸਕੱਤਰ ਸੀਮਾ ਬਟਾਲਾ ਹਲਕਾ ਦੀ ਇੰਚਾਰਜ ਨਿਯੁਕਤ ਕੀਤਾ ਗਿਆ ਤੇ ਪੰਜਾਬ ਪ੍ਰਧਾਨ ਸੁਭਾਸ਼ ਚੰਦਰ ਵਰਮਾ ਲੁਧਿਆਣਾ ਤੇ ਆਲ ਇੰਡੀਆ ਯੋਧਾ ਸੰਘਰਸ਼ ਦਲ ਯੂਥ ਵਿੰਗ ਪੰਜਾਬ ਪ੍ਰਧਾਨ ਗੁਰਪ੍ਰਰੀਤ ਸਿੰਘ ਕਾਦੀਆਂ ਅਤੇ ਸਡੂਲਡ ਕਾਸ਼ਤ ਬਰਾਦਰੀ ਦਾ ਪੰਜਾਬ ਦਾ ਪ੍ਰਧਾਨ ਗੁਰਨਾਮ ਸਿੰਘ ਕੈਲੇ ਨੂੰ ਬਣਾਇਆ ਗਿਆ। ਵੱਖ ਵੱਖ ਜ਼ਿਲਿ੍ਹਆਂ ਦੇ ਚਾਰ ਪ੍ਰਧਾਨ ਨਿਯੁਕਤ ਕੀਤੇ ਹਨ ਭੁਪਿੰਦਰ ਸਿੰਘ ਸੋਢੀ ਸ਼੍ਰੀ ਅੰਮਿ੍ਤਸਰ ਸ਼ਹਿਰੀ ਪ੍ਰਧਾਨ ਤੇ ਨਿਰਮਲ ਸਿੰਘ ਪੰਡੋਰੀ ਸ਼੍ਰੀ ਅੰਮਿ੍ਤਸਰ ਦਿਹਾਤੀ ਦਾ ਪ੍ਰਧਾਨ, ਮਨਜੀਤ ਸਿੰਘ ਬਟਾਲਾ ਨੂੰ ਗੁਰਦਾਸਪੁਰ ਦਾ ਪ੍ਰਧਾਨ ਤੇ ਸੁਖਬੀਰ ਸਿੰਘ ਲੁਧਿਆਣਾ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ। ਤਹਿਸੀਲ ਪੱਧਰ ਦੇ ਚੈਅਰਮੈਨ ਬਾਬਾ ਬਲਜਿੰਦਰ ਸਿੰਘ ਨਿਹੰਗ ਨੂੰ ਡੇਰਾ ਬਾਬਾ ਨਾਨਕ ਅਤੇ ਸ਼੍ਰੀ ਸਾਹਿਬ ਮਸੀਹ ਨੂੰ ਤਹਿਸੀਲ ਅਜਨਾਲਾ ਦਾ ਪ੍ਰਧਾਨ ਤੇ ਸੁਖਵੰਤ ਸਿੰਘ ਤੱਗੜ ਨੂੰ ਫਤਹਿਗੜ੍ਹ ਚੂੜੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸਾਰਿਆਂ ਪ੍ਰਧਾਨਾਂ ਅਤੇ ਚੇਅਰਮੈਨਾਂ ਨੂੰ ਆਪੋਂ ਆਪਣੇ ਪੰਜਾਬ ਤੇ ਜ਼ਿਲਿਆਂ ਅਤੇ ਤਹਿਸੀਲਾਂ ਅਧਿਕਾਰ ਦਿੱਤੇ ਹਨ ਕਿ ਸਾਰੇ ਵਰਕਿੰਗ ਕਮੇਟੀਆਂ ਤੇ ਪਿੰਡ ਅਤੇ ਸ਼ਹਿਰਾਂ ਦੇ ਪੱਧਰ 'ਤੇ ਨਿਯੁਕਤੀਆਂ ਕਰਨ ਦੇ ਅਧਿਕਾਰ ਹਨ। ਇਸ ਮੌਕੇ ਨਵੀਂ ਚੁਣੀ ਗਈ ਜਥੇਬੰਦੀ ਦੇ ਸਮੁੱਚੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਦਿਨ ਰਾਤ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।