ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲਿਆਂ ਖ਼ਲਿਾਫ਼ ਵਰਤੀ ਜਾ ਰਹੀ ਸਖ਼ਤੀ ਤਹਿਤ ਪੁਲਿਸ ਥਾਣਾ ਕਲਾਨੌਰ ਵੱਲੋਂ ਸ਼ੋਸ਼ਲ ਮੀਡੀਆ ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ 3 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਥਾਣਾ ਕਲਾਨੌਰ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਥਾਣਾ ਕਲਾਨੌਰ ਵੱਲੋਂ ਵੱਖ ਵੱਖ ਤਰਾਂ੍ਹ ਦੇ ਤਿੰਨ ਨੌਜਵਾਨਾਂ ਖ਼ਲਿਾਫ਼ ਸੋਸ਼ਲ ਮੀਡੀਆ ਤੇ ਅਧਿਕਾਰਾਂ ਦੀ ਪ੍ਰਦਰਸ਼ਨੀ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ। ਉਨਾਂ੍ਹ ਦੱਸਿਆ ਕਿ ਪੁਲਸ ਥਾਣਾ ਕਲਾਨੌਰ ਦੇ ਏਐਸਆਈ ਸਵਿੰਦਰਪਾਲ ਪਾਰਟੀ ਸਮੇਤ ਗਸ਼ਤ ਦੌਰਾਨ ਅੱਡਾ ਦੋਸਤਪੁਰ ਵਿਚ ਮੀਡੀਆ (ਇੰਸਟਾਗ੍ਰਾਮ ) ਪਰ ਕੁਝ ਫੋਟੋਆ ਵਾਇਰਲ ਹੋ ਰਹੀਆ ਹੈ ਦੇਖੀਆ ਜਿਸ ਵਿੱਚ ਇਕ ਮੋਨਾ ਵਿਅਕਤੀ ਆਪਣੇ ਸੱਜੇ ਹੱਥ ਵਿੱਚ ਇਕ ਰਾਇਫਲ ਫੜ ਕੇ ਸਰੇਆਮ ਪ੍ਰਦਰਸ਼ਨੀ ਕਰ ਰਿਹਾ ਹੈ ਜਿਸ ਨਾਲ ਆਮ ਜਨਤਾ ਦੇ ਮਨ ਵਿੱਚ ਡਰ ਦਾ ਮਹੌਲ ਪੈਦਾ ਕਰ ਰਿਹਾ ਹੈ। ਜੋ ਸ਼ੋਸਲ ਮੀਡੀਆ ਤੇ ਵਾਇਰਲ ਹੋਈਆਂ ਫੋਟੋਆਂ ਦੀ ਪੜਤਾਲ ਕਰਨ ਤੇ ਜਿਸਦਾ ਨਾਮ ਪਤਾ ਇਕਬਾਲ ਸਿੰਘ ਬਾਬੂ ਪੁੱਤਰ ਚਰਨਜੀਤ ਸਿੰਘ ਵਾਸੀ ਰੁਡਿਆਣਾ ਵਜੋਂ ਹੋਈ। ਇਸ ਤਰਾਂ੍ਹ ਹੀ ਏਐਸਆਈ ਗੁਰਨਾਮ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਚੌਕ ਸਹੂਰ ਕਲਾਂ ਮੌਜੂਦ ਸੀ ਕਿ ਸੋਸ਼ਲ ਮੀਡੀਆ (ਇੰਸਟਾਗ੍ਰਾਮ )ਪਰ ਕੁਝ ਫੋਟੋਆ ਵਾਇਰਲ ਹੋ ਰਹੀਆ ਹੈ ਜਿਸ ਵਿੱਚ ਇਕ ਮੋਨਾ ਵਿਅਕਤੀ ਆਪਣੇ ਸੱਜੇ ਹੱਥ ਵਿੱਚ ਇਕ ਰਾਇਫਲ ਫੜ ਕੇ ਸਰੇਆਮ ਪ੍ਰਦਰਸ਼ਨੀ ਕਰ ਰਿਹਾ ਹੈ ਜਿਸ ਨਾਲ ਆਮ ਜਨਤਾ ਦੇ ਮਨ ਵਿੱਚ ਡਰ ਦਾ ਮਹੋਲ ਪੈਦਾ ਕਰ ਰਿਹਾ ਹੈ।ਜੋ ਸ਼ੋਸਲ ਮੀਡੀਆ ਤੇ ਵਾਇਰਲ ਹੋਈਆ ਫੋਟੋਆ ਦੀ ਪੜਤਾਲ ਕਰਨ ਤੇ ਜਿਸਦਾ ਨਾਮ ਪਤਾ ਮੇਜਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰੁਡਿਆਣਾ ਥਾਣਾ ਕਲਾਨੌਰ ਹੈ । ਇਸ ਤੋਂ ਇਲਾਵਾ ਏਐਸਆਈ ਵੈਸਨੋ ਦਾਸ ਵੱਲੋਂ ਪਾਰਟੀ ਸਮੇਤ ਭੈੜੇ ਅਨਸਰਾਂ ਖਿਲਾਫ਼ ਕੀਤੀ ਜਾ ਰਹੀ ਗਸ਼ਤ ਦੌਰਾਨ ਅੱਡਾ ਦਲੇਰਪੁਰ ਮੌਜੂਦ ਸੀ ਕਿ ਸੋਸ਼ਲ ਮੀਡੀਆ (ਇੰਸਟਾਗ੍ਰਾਮ ) ਤੇ ਕੁਝ ਫੋਟੋਆਂ ਬਹੁਤ ਵਾਇਰਲ ਹੋ ਰਹੀਆ ਹਨ। ਜਿਸ ਫੋਟੋਆ ਵਿੱਚ ਇਕ ਮੋਨਾ ਨੌਜਵਾਨ ਆਪਣੇ ਹੱਥ ਵਿੱਚ ਵੱਖ-ਵੱਖ ਤਰਾ ਦੇ ਹਥਿਆਰ (ਪਿਸਟਲ, ਦੋਨਾਲੀ) ਫੜ ਕੇ ਸਰੇਆਮ ਪ੍ਰਦਰਸ਼ਨੀ ਕਰ ਰਿਹਾ ਹੈ, ਜਿਸ ਨਾਲ ਆਮ ਜਨਤਾ ਦੇ ਮਨ ਵਿੱਚ ਡਰ ਦਾ ਮਹੋਲ ਪੈਦਾ ਕਰ ਰਿਹਾ ਹੈ। ਸ਼ੋਸਲ ਮੀਡੀਆ ਤੇ ਵਾਇਰਲ ਹੋਈਆ ਫੋਟੋਆ ਦੀ ਪੜਤਾਲ ਕਰਨ ਤੇ ਜਿਸਦਾ ਨਾਮ ਪਤਾ ਸਾਹਿਲ ਅਕਾਸ ਪੁੱਤਰ ਮਹਿੰਦਰ ਸਿੰਘ ਵਾਸੀ ਦਲੇਰਪੁਰ ਵਜੋਂ ਹੋਣ ਉਪਰੰਤ ਗੁੱਸਾ ਨਾ ਕਲਾਨੌਰ ਵਿਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਇਸ ਮੌਕੇ ਤੇ ਐੱਸਐੱਚਓ ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਪ੍ਰਦਰਸ਼ਨ ਕਰਨ ਸਬੰਧੀ ਤਿੱਖੀ ਨਜ਼ਰ ਸੀ ਜਾਰੀ ਹੈ ਉਨਾਂ੍ਹ ਕਿਹਾ ਕਿ ਜੋ ਵੀ ਅਨਸਰ ਹਥਿਆਰਾਂ ਦੀ ਪ੍ਰਦਰਸ਼ਨੀ ਕਰੇਗਾ ਉਸ ਖ਼ਲਿਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।