ਮਨੋਜ ਕੁਮਾਰ, ਛੇਹਰਟਾ : ਪਿਸਤੌਲ ਵਿਖਾ ਕੇ ਧਮਕਾਉਣ ਦੇ ਮਾਮਲੇ 'ਚ ਥਾਣਾ ਛੇਹਰਟਾ ਦੀ ਪੁਲਿਸ ਨੇ ਸੋਮਵਾਰ ਨੂੰ ਹਿਰਾਸਤ 'ਚ ਲਏ ਕੌਂਸਲਰ ਪਤੀ ਸਵਰਾਜਬੀਰ ਸਿੰਘ ਉਰਫ਼ ਸ਼ਵੀ ਿਢੱਲੋਂ ਤੇ ਉਨ੍ਹਾਂ ਦੇ ਸਾਥੀ ਜੋਬਨਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਦੋਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ। ਥਾਣਾ ਛੇਹਰਟਾ ਦੀ ਪੁਲਿਸ ਨੇ ਇਸ ਮਾਮਲੇ 'ਚ ਵਾਰਡ ਨੰਬਰ 79 ਦੀ ਕੌਂਸਲਰ ਨਿਸ਼ਾ ਿਢੱਲੋਂ ਦੇ ਪਤੀ ਸ਼ਵੀ ਿਢੱਲੋਂ ਅਤੇ ਉਨ੍ਹਾਂ ਦੇ ਦੋ ਸਾਥੀਆਂ ਜੋਬਨਜੀਤ ਸਿੰਘ ਤੇ ਦਿਲਬਾਗ ਸਿੰਘ ਬਾਗਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਛੇਹਰਟਾ 'ਚ ਦਰਜ ਕਰਵਾਏ ਬਿਆਨਾਂ 'ਚ ਗੁਰਜੀਤ ਸਿੰਘ ਨੇ ਦੱਸਿਆ ਕਿ ਰਾਤ ਜਦੋਂ ਉਹ ਘਰ 'ਚ ਸਨ ਤਾਂ ਸ਼ਵੀ ਿਢੱਲੋਂ ਆਪਣੇ ਦੋ ਸਾਥੀਆਂ ਜੋਬਨਜੀਤ ਸਿੰਘ ਤੇ ਦਿਲਬਾਗ ਸਿੰਘ ਬਾਗਾ ਨਾਲ ਉਨ੍ਹਾਂ ਦੇ ਘਰ 'ਚ ਜਬਰੀ ਦਾਖ਼ਲ ਹੋਏ। ਉਨ੍ਹਾਂ ਦੱਸਿਆ ਕਿ ਸ਼ਵੀ ਿਢੱਲੋਂ ਕੋਲ ਪਿਸਤੌਲ ਸੀ। ਇਸ ਦੌਰਾਨ ਜੋਬਨਜੀਤ ਸਿੰਘ ਨੇ ਬੇਸਬਾਲ ਤੇ ਦਿਲਬਾਗ ਸਿੰਘ ਬਾਗਾ ਨੇ ਹਾਕੀ ਨਾਲ ਉਨ੍ਹਾਂ 'ਤੇ ਹਮਲਾ ਕੀਤਾ। ਇਸ ਉਪਰੰਤ ਇਸ ਸਾਰੇ ਵਿਅਕਤੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਸ ਸਬੰਧ 'ਚ ਗੁਰਜੀਤ ਸਿੰਘ ਨੇ ਪੁਲਿਸ ਨੂੰ ਸਬੂਤ ਵਜੋਂ ਸੀਸੀਟੀਵੀ ਫੁਟੇਜ ਵੀ ਸੌਂਪੇ ਸਨ। ਥਾਣਾ ਛੇਹਰਟਾ ਦੀ ਐੱਸਐੱਚਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਸ਼ਵੀ ਿਢੱਲੋਂ ਤੇ ਜੋਬਨਜੀਤ ਸਿੰਘ ਨੂੰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਪ੍ਰਰਾਪਤ ਕਰ ਲਿਆ ਗਿਆ ਹੈ, ਜਦੋਂਕਿ ਦਿਲਬਾਗ ਸਿੰਘ ਬਾਗਾ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।